ਟੋਰਾਂਟੋ, 24 ਦਸੰਬਰ (ਪੋਸਟ ਬਿਊਰੋ): ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਯਾਰਕਡੇਲ ਮਾਲ ਕੋਲ ਟੀਟੀਸੀ ਬਸ ਨਾਲ ਹੋਈ ਕਾਰ ਦੀ ਟੱਕਰ `ਚ ਦੋ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਇਹ ਦੁਰਘਟਨਾ ਸ਼ਹਿਰ ਵਿੱਚ ਬਰਫੀਲੀ ਸ਼ਾਮ ਤੋਂ ਬਾਅਦ ਡਫਰਿਨ ਸਟਰੀਟ ਅਤੇ ਯਾਰਕਡੇਲ ਰੋਡ ਦੇ ਇਲਾਕੇ ਵਿੱਚ ਲਗਭਗ 12:30 ਵਜੇ ਹੋਈ। ਇਹ ਸਪੱਸ਼ਟ ਨਹੀਂ ਹੈ ਕਿ ਟੱਕਰ ਕਿਸ ਕਾਰਨ ਨਾਲ ਹੋਈ ਪਰ ਘਟਨਾ ਦੀ ਝਾਣ ਤੋਂ ਪਤਾ ਚਲਦਾ ਹੈ ਕਿ ਬਸ ਨਾਲ ਟਕਰਾਉਣ ਤੋਂ ਬਾਅਦ ਐੱਸਯੂਵੀ ਟ੍ਰੈਫਿਕ ਲਾਈਟ ਦੇ ਖੰਭੇ ਨਾਲ ਟਕਰਾ ਗਈ।
ਟੋਰਾਂਟੋ ਪੈਰਾਮੇਡਿਕ ਸਰਵਿਸੇਜ ਨੇ ਦੱਸਿਆ ਕਿ ਦੋ ਬਾਲਗਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਜ਼ਖ਼ਮੀ ਲੋਕ ਬਸ ਵਿੱਚ ਸਨ ਜਾਂ ਕਾਰ ਵਿਚ।