ਟੋਰਾਂਟੋ, 23 ਦਸੰਬਰ (ਪੋਸਟ ਬਿਊਰੋ): ਹੈਮਿਲਟਨ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ `ਤੇ ਕਈ ਡਰਗ ਅਤੇ ਹਥਿਆਰ ਸਬੰਧੀ ਅਪਰਾਧਾਂ ਦਾ ਦੋਸ਼ ਹੈ, ਜੋ ਪਾਲਤੂ ਜਾਨਵਰ ਦੇ ਰੂਪ ਵਿੱਚ ਰੈਕੂਨ ਰੱਖਦਾ ਸੀ।
20 ਦਸੰਬਰ ਦੀ ਸਵੇਰੇ ਸ਼ਹਿਰ ਦੇ ਬਾਰਟਨਵਿਲੇ ਨੇਬਰਹੁੱਡ ਵਿੱਚ ਮੋਂਟਗੋਮਰੀ ਪਾਰਕ ਵਿੱਚ ਇੱਕ ਟੈਂਟ `ਚ ਅਧਿਕਾਰੀਆਂ ਨੇ ਸਰਚ ਵਾਰੰਟ ਜਾਰੀ ਕੀਤਾ। ਇੱਕ ਵਿਅਕਤੀ ਬਾਰੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਜੋ ਡਰਗਜ਼ ਦਾ ਕਾਰੋਬਾਰ ਕਰ ਰਿਹਾ ਸੀ ਅਤੇ ਉਸ ਕੋਲ ਇੱਕ ਗੰਨ ਸੀ।
ਪੁਲਿਸ ਨੇ ਕਿਹਾ ਕਿ ਜਦੋਂ ਅਧਿਕਾਰੀ ਟੈਂਟ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੇ ਦੇਖਿਆ ਕਿ ਉਸ ਵਿੱਚ ਇੱਕ ਜਨਰੇਟਰ, ਟੀਵੀ ਅਤੇ ਇੱਕ ਤਿਜੋਰੀ ਸੀ, ਜਿਸ ਵਿੱਚ ਨਕਦੀ ਅਤੇ ਵੱਡੀ ਮਾਰਤਾ `ਚ ਡਰਗਜ਼ ਸੀ।
ਇੱਕ ਰੈਕੂਨ ਵੀ ਟੈਂਟ ਅੰਦਰ ਘੁੰਮਦਾ ਹੋਇਆ ਮਿਲਿਆ ਅਤੇ ਉਸਨੂੰ ਪਾਲਤੂ ਜਾਨਵਰ ਦੇ ਰੂਪ ਵਿੱਚ ਰੱਖਿਆ ਗਿਆ ਸੀ। ਪੁਲਿਸ ਨੇ ਕਿਹਾ ਕਿ 36 ਸਾਲਾ ਮੁਲਜ਼ਮ, ਜਿਸਦੀ ਪਹਿਚਾਣ ਹੈਮਿਲਟਨ ਨਿਵਾਸੀ ਮੈਥਿਊ ਕੈਂਪਬੇਲ-ਲੁਈਸ ਦੇ ਰੂਪ ਵਿੱਚ ਹੋਈ ਹੈ, ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ ਇੱਕ ਸਵਿਚਬਲੇਡ ਪਾਇਆ ਗਿਆ ਹੈ।
ਉਸ `ਤੇ ਕਈ ਅਪਰਾਧਾਂ ਦਾ ਚਾਰਜਿਜ਼ ਲਗਾਇਆ ਗਿਆ ਹੈ, ਜਿਸ ਵਿੱਚ ਫੇਂਟੇਨਾਇਲ, ਹਾਈਡ੍ਰੋਮੋਰਫੋਨ, ਮੇਥਾਮਫੇਟਾਮਾਇਨ ਅਤੇ ਗੋਲਾ-ਬਾਰੂਦ ਰੱਖਣਾ ਸ਼ਾਮਿਲ ਹੈ।
ਪੁਲਿਸ ਨੇ ਦੱਸਿਆ ਕਿ ਕੈਂਪਬੇਲ-ਲੁਈਸ `ਤੇ ਪਾਬੰਦੀਸ਼ੁਦਾ ਜਾਨਵਰ ਰੱਖਣ ਦਾ ਵੀ ਦੋਸ਼ ਹੈ। ਰੈਕੂਨ ਨੂੰ ਲੈਣ ਲਈ ਹੈਮਿਲਟਨ ਐਨੀਮਲ ਸਰਵਿਸੇਜ਼ ਨਾਲ ਸੰਪਰਕ ਕੀਤਾ ਗਿਆ ਹੈ।