ਟੋਰਾਂਟੋ, 25 ਦਸੰਬਰ (ਪੋਸਟ ਬਿਊਰੋ): ਸਕਾਰਬਰੋ `ਚ ਕ੍ਰਿਸਮਸ ਦੀ ਸਵੇਰ ਦੋ ਅਲਾਰਮ ਵਾਲੇ ਘਰ `ਚ ਅੱਗ ਲੱਗ ਗਈ ਅਤੇ ਅੱਗ ਕਾਰਨ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ।
ਬਿਰਚਮਾਊਂਟ ਰੋਡ ਅਤੇ ਹਾਈਵੇ 401 ਦੇ ਇਲਾਕੇ ਵਿੱਚ ਏਲਨਫੋਰਡ ਰੋਡ `ਤੇ ਇੱਕ ਘਰ ਵਿੱਚ ਸਵੇਰੇ ਕਰੀਬ 2:40 ਵਜੇ ਐਮਰਜੈਂਸੀ ਦਲ ਨੂੰ ਬੁਲਾਇਆ ਗਿਆ।
ਟੋਰਾਂਟੋ ਫਾਇਰ ਨੇ ਦੱਸਿਆ ਕਿ ਫਾਇਰਕਰਮੀ ਉੱਥੇ ਪਹੁੰਚੇ। ਉਨ੍ਹਾਂ ਨੇ ਘਰ ਵਿਚੋਂ ਦੋ ਲੋਕਾਂ ਨੂੰ ਕੱਢਿਆ ਅਤੇ ਉਨ੍ਹਾਂ ਨੂੰ ਪੈਰਾਮੇਡਿਕਸ ਦੀ ਦੇਖਭਾਲ `ਚ ਭੇਜ ਦਿੱਤਾ।
ਟੋਰਾਂਟੋ ਪੈਰਾਮੇਡਿਕ ਸਰਵਿਸੇਜ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ 80 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ, 79 ਸਾਲਾ ਇੱਕ ਔਰਤ ਦੀ ਹਾਲਤ ਗੰਭੀਰ ਸੀ ਅਤੇ 30 ਸਾਲਾ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਬਜ਼ੁੁਰਗ ਵਿਅਕਤੀ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੈਰਾਮੇਡਿਕਸ ਨੇ ਘਟਨਾ ਸਥਾਨ `ਤੇ ਮੌਜੂਦ ਇੱਕ ਫਾਇਰਕਰਮੀ ਨੂੰ ਵੀ ਧੂੰਆਂ ਚੜ੍ਹਨ ਕਾਰਨ ਇਲਾਜ ਦਿੱਤਾ ਗਿਆ ਪਰ ਉਸਨੂੰ ਹਸਪਤਾਲ ਲਿਜਾਣ ਦੀ ਜ਼ਰੂਰਤ ਨਹੀਂ ਪਈ।
ਘਟਨਾ ਸਥਾਨ `ਤੇ ਮੌਜੂਦ ਇੱਕ ਵਿਅਕਤੀ ਓਵੇਨ ਨੇ ਦੱਸਿਆ ਕਿ ਉਹ ਬੇਸਮੈਂਟ ਵਿੱਚ ਕਿਰਾਏਦਾਰ ਸੀ ਅਤੇ ਘਰ ਵਿੱਚ ਕੁਲ ਸੱਤ ਲੋਕ ਰਹਿੰਦੇ ਸਨ। ਜਿਸ `ਚ ਉੱਪਰ ਰਹਿਣ ਵਾਲੇ ਇੱਕ ਪਰਵਾਰ ਦੇ ਚਾਰ ਮੈਂਬਰ ਸ਼ਾਮਿਲ ਸਨ। ਉਸ ਨੇ ਕਿਹਾ ਕਿ ਮਰਨ ਵਾਲਾ ਵਿਅਕਤੀ ਛੁੱਟੀਆਂ `ਚ ਪਰਿਵਾਰ ਨੂੰ ਮਿਲਣ ਆਇਆ ਸੀ।
ਜਾਣਕਾਰੀ ਅਨੁਸਾਰ ਇਹ ਹਾਲੇ ਤੱਕ ਸਪੱਸ਼ਟ ਨਹੀਂ ਹੈ ਕਿ ਅੱਗ ਕਿਵੇਂ ਲੱਗੀ। ਫਾਇਰਕਰਮੀ ਘਟਨਾ ਸਥਲ `ਤੇ ਮੌਜੂਦ ਹਨ।