ਟੋਰਾਂਟੋ, 25 ਦਸੰਬਰ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਨੇ 69 ਸਾਲਾ ਵਿਅਕਤੀ ਦੇ ਕਤਲ ਅਤੇ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਨਾਰਥ ਯਾਰਕ ਦੇ ਇੱਕ ਘਰ ਦੇ ਡਰਾਈਵਵੇ ਵਿੱਚ ਮਿਲਿਆ ਸੀ।
9 ਦਸੰਬਰ ਨੂੰ ਸਵੇਰੇ ਕਰੀਬ 4 ਵਜੇ ਏਲਨ ਰੋਡ ਅਤੇ ਲਾਰੇਂਸ ਏਵੇਨਿਊ ਵੇਸਟ ਕੋਲ ਫੇਇਰਹੋਲਮ ਏਵੇਨਿਊ `ਤੇ ਇੱਕ ਘਰ ਦੇ ਸਾਹਮਣੇ ਮਾਰਿਆਨੋ ਡੇ-ਮਾਰਕੋ ਨੂੰ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਪਾਇਆ ਗਿਆ।
ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਡੇ-ਮਾਰਕੋ ਨੂੰ ਇੱਕ ਪਾਰਕਿੰਗ ਇਨਫੋਰਸਮੈਂਟ ਅਧਿਕਾਰੀ ਨੇ ਪਾਇਆ ਸੀ। ਕੁੱਝ ਸਮੇਂ ਬਾਅਦ ਉਸਨੂੰ ਘਟਨਾ ਸਥਾਨ `ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਜਾਂਚਕਰਤਾਵਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਤਲ ਨੂੰ ਟਾਰਗਟ ਕਰਕੇ ਕੀਤਾ ਗਿਆ ਸੀ।
ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਹੁਣ ਕਤਲ ਦੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਟੋਰਾਂਟੋ ਦੇ 51 ਸਾਲਾ ਮੌਰਿਸੀਓ ਸੋਸਾ ਗੁਇਲੇਨ `ਤੇ ਫ੍ਰਸਟ ਡਿਗਰੀ ਕਤਲ ਦਾ ਚਾਰਜਿਜ਼ ਲਗਾਇਆ ਗਿਆ ਹੈ।