ਐਡਮਿੰਟਨ, 23 ਦਸੰਬਰ (ਪੋਸਟ ਬਿਊਰੋ): ਇੱਕ ਅਪਾਰਟਮੈਂਟ ਬਿਲਡਿੰਗ, ਜਿੱਥੇ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਸੁਰੱਖਿਆ ਗਾਰਡ ਦਾ ਕਤਲ ਹੋਇਆ ਸੀ, ਉਸ ਨੂੰ ਖਾਲ੍ਹੀ ਕਰਾਇਆ ਜਾ ਰਿਹਾ ਹੈ।
ਸ਼ਹਿਰ ਦੇ ਕਰਮਚਾਰੀ, ਪੁਲਿਸ ਅਤੇ ਬਸਾਂ ਲੋਕਾਂ ਦੀ ਮਦਦ ਲਈ ਸੋਮਵਾਰ ਸਵੇਰੇ ਮੌਜੂਦ ਸਨ, ਤਾਂਕਿ ਨਿਵਾਸੀਆਂ ਨੂੰ ਬਿਲਡਿੰਗ ਵਿਚੋਂ ਬਾਹਰ ਕੱਢਿਆ ਜਾ ਸਕੇ।
20 ਸਾਲਾ ਹਰਸ਼ਨਦੀਪ ਸਿੰਘ ਬਿਲਡਿੰਗ ਵਿੱਚ ਸੁਰੱਖਿਆ ਗਾਰਡ ਦੇ ਰੂਪ ਵਿੱਚ ਕੰਮ ਕਰ ਰਿਹਾ ਸੀ, ਜਦੋਂ 6 ਦਸੰਬਰ ਸਵੇਰੇ ਉਸਦਾ ਕਤਲ ਕਰ ਦਿੱਤਾ ਗਿਆ। ਉਸਦੀ ਮੌਤ ਲਈ ਇਵਾਨ ਰੇਨ ਅਤੇ ਜੂਡਿਥ ਸਾਲਟੋ `ਤੇ ਫ੍ਰਸਟ ਡਿਗਰੀ ਕਤਲ ਦਾ ਚਾਰਜਿਜ਼ ਲਗਾਇਆ ਗਿਆ ਹੈ। ਹਰਸ਼ਨਦੀਪ ਸਿੰਘ ਨੇ ਕਤਲ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਹੀ ਕੰਮ ਸ਼ੁਰੂ ਕੀਤੀ ਸੀ। ਇਹ ਬਿਲਡਿੰਗ ਫਿਲਹਾਲ ਵਿਕਰੀ ਲਈ ਹੈ।
Realtor.ca `ਤੇ ਲਿਸਟਿੰਗ ਅਨੁਸਾਰ ਇਸਨੂੰ 1971 ਵਿੱਚ ਬਣਾਇਆ ਗਿਆ ਸੀ ਅਤੇ ਇਸਵਿੱਚ ਤਿੰਨ ਮੰਜਿਲਾਂ `ਤੇ 36 ਰਿਹਾਇਸ਼ੀ ਯੂਨਿਟਾਂ ਹਨ ਅਤੇ ਮੁੱਖ ਮੰਜਿਲ `ਤੇ ਛੇ retail bays ਹਨ। ਇਸਦੀ ਕੀਮਤ 7,949,800 ਡਾਲਰ ਹੈ।