ਓਟਵਾ, 19 ਨਵੰਬਰ (ਪੋਸਟ ਬਿਊਰੋ): ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਸਣੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਹੁਣ ਵਿਦਿਆਰਥੀਆਂ ਬਿਨ੍ਹਾਂ ਵਰਕ ਪਰਮਿਟ ਦੇ ਹਰ ਹਫ਼ਤੇ 24 ਘੰਟੇ ਕੈਂਪਸ ਤੋਂ ਬਾਹਰ ਕੰਮ ਕਰ ਸਕਣਗੇ। ਪਹਿਲਾਂ ਇਹ ਸੀਮਾ 20 ਘੰਟਿਆਂ ਤੱਕ ਸੀ। ਇਸ ਬਦਲਾਅ ਦਾ ਐਲਾਨ ਇਮੀਗ੍ਰੇਸ਼ਨ, ਸਿਟੀਜ਼ਨਸਿ਼ਪ ਕੈਨੇਡਾ (ੀ੍ਰਛਛ) ਵੱਲੋਂ ਕੀਤਾ ਗਿਆ ਹੈ।
ਆਈਆਰਸੀਸੀ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਇਸ ਬਦਲਾਅ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਕਰਦੇ ਹੋਏ ਕੈਨੇਡੀਅਨ ਕੰਮ ਦਾ ਤਜ਼ਰਬਾ ਹਾਸਿਲ ਕਰਨ ਦਾ ਮੌਕਾ ਦੇਣਾ ਹੈ। ਇਹ ਕਦਮ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਅਤੇ ਵਿੱਤੀ ਲੋੜਾਂ ਵਿੱਚ ਮਦਦ ਕਰੇਗਾ। ਭਾਰਤੀ ਵਿਦਿਆਰਥੀਆਂ ਨੂੰ ਇਸ ਦਾ ਸਿੱਧਾ ਫਾਇਦਾ ਹੋਵੇਗਾ ਕਿਉਂਕਿ ਉਹ ਹੁਣ ਜਿ਼ਆਦਾ ਘੰਟੇ ਕੰਮ ਕਰਕੇ ਨਾ ਸਿਰਫ ਆਪਣੀ ਕਮਾਈ ਵਧਾ ਸਕਣਗੇ, ਸਗੋਂ ਜ਼ਰੂਰੀ ਕੰਮ ਦਾ ਤਜ਼ਰਬਾ ਵੀ ਹਾਸਿਲ ਕਰ ਸਕਣਗੇ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਵਾਸ ਨੀਤੀ ਦੀ ਦੁਰਵਰਤੋਂ ਨੂੰ ਮੰਨਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਝੂਠੇ ਵਾਅਦਿਆਂ ਰਾਹੀਂ ਪ੍ਰਵਾਸੀਆਂ ਨੂੰ ਨੌਕਰੀਆਂ, ਡਿਪਲੋਮੇ ਅਤੇ ਨਾਗਰਿਕਤਾ ਦੇ ਆਸਾਨ ਰਸਤੇ ਦਾ ਝਾਂਸਾ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਰੋਕਣ ਅਤੇ ਪ੍ਰਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਨੀਤੀ ਵਿੱਚ ਬਦਲਾਅ ਕੀਤਾ ਗਿਆ ਹੈ।