ਕੈਲਗਰੀ, 23 ਦਸੰਬਰ (ਪੋਸਟ ਬਿਊਰੋ): ਡ੍ਰਮਹੇਲਰ ਆਰਸੀਐੱਮਪੀ ਨੇ ਸੋਮਵਾਰ ਨੂੰ ਕਮਿਊਨਿਟੀ ਦੇ ਇੱਕ ਘਰ `ਚੋਂ ਪੁਲਿਸ ਨੇ ਇੱਕ ਘਟਨਾ ਦੇ ਸਿਲਸਿਲੇ ਵਿੱਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੋਮਵਾਰ ਸਵੇਰੇ ਕਰੀਬ 4 ਵਜੇ, ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਨੇ 7 ਸਟਰੀਟ ਅਤੇ 7 ਏਵੇਨਿਊ ਈਸਟ ਕੋਲ ਇੱਕ ਘਰ ਨੂੰ ਘੇਰਿਆ। ਸਵੇਰੇ 7:30 ਵਜੇ ਪੁਲਿਸ ਨੇ ਕਿਹਾ ਕਿ ਸਥਿਤੀ ਨੂੰ ਸੁਰੱਖਿਅਤ ਰੂਪ ਨਾਲ ਸੁਲਝਾ ਲਿਆ ਗਿਆ ਹੈ ਅਤੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲੇ ਚਾਰਜਿਜ਼ ਲਗਾਏ ਜਾਣੇ ਹਨ।