ਐਡਮਿੰਟਨ, 17 ਦਸੰਬਰ (ਪੋਸਟ ਬਿਊਰੋ): ਐਡਮਿੰਟਨ ਜਾਣ ਵਾਲੀ ਫਲਾਈਟ ਵਿੱਚ ਬੱਚੇ ਨਾਲ ਦੁਰਵਿਵਹਾਰ ਦੇ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ।
ਐਤਵਾਰ ਨੂੰ ਰਾਤ 8:53 ਵਜੇ ਫਲਾਈਟ ਕਰੂ ਵੱਲੋਂ ਮਾਊਂਟੀਜ਼ ਨੂੰ ਐਡਮਿੰਟਨ ਇੰਟਰਨੈਸ਼ਨਲ ਏਅਰਪੋਰਟ (ੈੲਗ) `ਤੇ ਬੁਲਾਇਆ ਗਿਆ।
ਪੁਲਿਸ ਟੋਰਾਂਟੋ ਤੋਂ ਉਡ਼ਾਨ ਭਰਨ ਵਾਲੇ ਵੇਸਟਜੈੱਟ ਜਹਾਜ਼ ਵਿਚ ਸਵਾਰ ਹੋਈ ਅਤੇ ਬੱਚੇ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਬੱਚੇ ਨੂੰ ਮਾਮੂਲੀ ਸੱਟਾਂ ਕਾਰਨ ਹਸਪਤਾਲ ਲਿਜਾਇਆ ਗਿਆ ਅਤੇ ਉਸਨੂੰ ਬਾਲ ਅਤੇ ਪਰਿਵਾਰ ਸੇਵਾਵਾਂ ਵਿੱਚ ਟਰਾਂਸਫਰ ਕਰ ਦਿੱਤਾ ਗਿਆ।
ਮਾਂ ਨੂੰ ਬਿਨ੍ਹਾਂ ਕਿਸੇ ਚਾਰਜਿਜ਼ ਦੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।