Welcome to Canadian Punjabi Post
Follow us on

21

January 2025
 
ਕੈਨੇਡਾ

ਐੱਨਡੀਪੀ ਦੇ ਨੇਤਾ ਜਗਮੀਤ ਸਿੰਘ ਨੇ ਕਿਹਾ- ਟਰੂਡੋ ਅਸਤੀਫਾ ਦੇਣ

December 17, 2024 08:22 AM

ਓਟਵਾ, 17 ਦਸੰਬਰ (ਪੋਸਟ ਬਿਉਰੋ): ਐੱਨਡੀਪੀ ਨੇਤਾ ਜਗਮੀਤ ਸਿੰਘ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਸਤੀਫਾ ਦੇਣ ਲਈ ਕਿਹਾ ਹੈ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਬੇਭਰੋਸਗੀ ਮਤੇ ਦਾ ਸਮਰਥਨ ਕਰਨਗੇ, ਤਾਂ ਉਨ੍ਹਾਂ ਨੇ ਕਿਹਾ ਕਿ ਸਾਰੇ ਵਿਕਲਪ ਖੁੱਲੇ੍ਹ ਹਨ।
ਕ੍ਰੀਸਟੀਆ ਫਰੀਲੈਂਡ ਦੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਕੁੱਝ ਘੰਟਿਆਂ ਬਾਅਦ ਓਟਵਾ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨ ਲੋਕ ਗਰੌਸਰੀ ਦੇ ਮਹਿੰਗੇ ਸਾਮਾਨ ਤੋਂ ਲੈਕੇ ਘਰਾਂ ਦੀਆਂ ਉੱਚੀਆਂ ਕੀਮਤਾਂ ਅਤੇ ਅਗਲੇ ਸਾਲ ਆਉਣ ਵਾਲੇ ਟਰੰਪ ਪ੍ਰਸ਼ਾਸਨ ਵੱਲੋਂ ਟੈਰਿਫ ਦੇ ਖਤਰੇ ਤੱਕ ਕਈ ਹੋਰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਇਸ `ਤੇ ਧਿਆਨ ਕੇਂਦਰਿਤ ਕਰਨ ਦੀ ਥਾਂ ਜਸਟਿਨ ਟਰੂਡੋ ਅਤੇ ਲਿਬਲਰਜ਼ ਖੁਦ `ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਉਹ ਕੈਨੇਡੀਅਨ ਲੋਕਾਂ ਲਈ ਲੜਨ ਦੀ ਥਾਂ ਖੁਦ ਨਾਲ ਸੰਘਰਸ਼ ਕਰ ਰਹੇ ਹਨ। ਇਸ ਕਾਰਨ ਅੱਜ, ਮੈਂ ਜਸਟਿਨ ਟਰੂਡੋ ਨੂੰ ਅਸਤੀਫਾ ਦੇਣ ਲਈ ਕਹਿ ਰਿਹਾ ਹਾਂ। ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਾ ਹੋਵੇਗਾ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਉਣ ਵਾਲੀਆਂ ਚੋਣਾਂ ਨਹੀਂ ਲੜਨਗੇ ਹੈਲੀਫੈਕਸ ਵਿੱਚ ਛੁਰੇਬਾਜ਼ੀ ਵਿਚ ਜ਼ਖਮੀ 16 ਸਾਲਾ ਪੀੜਤ ਨੂੰ ਸੀਪੀਆਰ ਕਰਨ ਵਾਲੇ ਨੇ ਦਿੱਤੀ ਗਵਾਹੀ ਹਸਪਤਾਲ ਵਿੱਚ ਨਾਲ ਦੇ ਮਰੀਜ਼ ਦੇ ਕਤਲ ਦੇ ਦੋਸ਼ ਵਿੱਚ ਇੱਕ ਵਿਅਕਤੀ `ਤੇ ਲੱਗੇ ਚਾਰਜਿਜ਼ ਹਿਲਕਰੇਸਟ ਹਾਈ ਸਕੂਲ `ਚ ਝਗੜੇ ਦੌਰਾਨ ਵਿਦਿਆਰਥੀ ਦੇ ਮਾਰਿਆ ਚਾਕੂ, ਚਾਰ ਗ੍ਰਿਫ਼ਤਾਰ ਐੱਨਡੀਪੀ ਨੇਤਾ ਜਗਮੀਤ ਸਿੰਘ ਨੇ ਟਰੰਪ ਦੀ ਪੇਸ਼ਕਸ਼ ਠੁਕਰਾਈ: ਕਿਹਾ- ਸਾਡਾ ਦੇਸ਼ ਵਿਕਾਊ ਨਹੀਂ ਹੈ, ਸਾਨੂੰ ਇਸ 'ਤੇ ਮਾਣ ਹੈ ਜਸਟਿਨ ਟਰੂਡਡੋ ਨੇ ਟਰੰਪ ਦੇ ਬਿਆਨ ਨੂੰ ਹਾਸੋਹੀਣਾ ਕਰਾਰ ਦਿੱਤਾ, ਕਿਹਾ- ਕੈਨੇਡਾ ਦਾ ਅਮਰੀਕਾ ਵਿਚ ਰਲੇਵਾਂ ਕਰਨਾ ਬੱਚਿਆਂ ਵਾਲੀ ਖੇਡ ਨਹੀਂ ਫੋਰਡ ਨੇ ਕਿਹਾ- ਸਾਡਾ ਦੇਸ਼ ਵਿਕਾਊ ਨਹੀਂ ਹੈ, ਅਮਰੀਕਾ ਨਾਲ energy plan ਕੀਤਾ ਪੇਸ਼ ਕੇਲੋਨਾ ਅਪਾਰਟਮੈਂਟ ਵਿਚ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ `ਚ ਦਾਖਲ ਐਡਮਿੰਟਨ ਸੈਕੰਡ ਡਿਗਰੀ ਕਤਲ ਦੇ ਦੋਸ਼ ਵਿੱਚ ਇੱਕ ਵਿਅਕਤੀ ਦੋਸ਼ੀ ਕਰਾਰ ਬ੍ਰੇਕਿੰਗ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤਾ ਅਸਤੀਫਾ, ਕਈ ਮਹੀਨਿਆਂ ਤੋਂ ਹੋ ਰਹੀ ਸੀ ਆਲੋਚਨਾ