ਨੋਵਾਸਕੋਸ਼ੀਆ, 16 ਜਨਵਰੀ (ਪੋਸਟ ਬਿਊਰੋ): ਪਿਛਲੇ ਸਾਲ, ਡਾਰਟਮਾਊਥ, ਐੱਨ. ਐੱਸ. ਵਿੱਚ ਈਸਟ ਕੋਸਟ ਫੋਰੈਂਸਿਕ ਹਸਪਤਾਲ ਵਿੱਚ ਇੱਕ ਵਿਅਕਤੀ `ਤੇ ਸਾਥੀ ਮਰੀਜ਼ ਦੇ ਕਤਲ ਦੇ ਚਾਰਜਿਜ਼ ਲਗਾਇਆ ਗਿਆ ਹੈ।
ਹੈਲੀਫੈਕਸ ਰੀਜਨਲ ਪੁਲਿਸ ਨੇ 9 ਮਈ, 2024 ਨੂੰ ਹਸਪਤਾਲ ਵਿੱਚ ਇੱਕ ਮਰੀਜ਼ ਵੱਲੋਂ ਦੂਜੇ ਮਰੀਜ਼ `ਤੇ ਹਮਲਾ ਕਰਨ ਤੋਂ ਬਾਅਦ ਕਾਰਵਾਈ ਕੀਤੀ। ਪੁਲਿਸ ਦਾ ਕਹਿਣਾ ਹੈ ਕਿ 69 ਸਾਲਾ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਨਾਲ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।
32 ਸਾਲਾ ਮੁਹੰਮਦ ਇਸਾਕ `ਤੇ ਗੰਭੀਰ ਹਮਲੇ ਦਾ ਚਾਰਜਿਜ਼ ਲਗਾਇਆ ਗਿਆ ਅਤੇ ਅਗਲੇ ਦਿਨ ਉਸਨੂੰ ਵਾਪਿਸ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਏਲਨ ਨਿਕਰਸਨ ਦੀ 6 ਜੁਲਾਈ, 2024 ਨੂੰ ਹਸਪਤਾਲ ਵਿੱਚ ਮੌਤ ਹੋ ਗਈ ਸੀ।
ਨੋਵਾਸਕੋਸ਼ੀਆ ਮੈਡੀਕਲ ਐਗਜ਼ਾਮੀਨਰ ਸਰਵਿਸ ਨੇ ਪਾਇਆ ਹੈ ਕਿ ਨਿਕਰਸਨ ਦੀ ਮੌਤ ਇੱਕ ਕਤਲ ਸੀ।
ਪੁਲਿਸ ਨੇ ਕਿਹਾ ਕਿ ਇਸਾਕ ਖਿਲਾਫ ਚਾਰਜਿਜ਼ ਨੂੰ ਸੈਕੰਡ ਡਿਗਰੀ ਕਤਲ ਵਿੱਚ ਅਪਗਰੇਡ ਕਰ ਦਿੱਤਾ ਗਿਆ ਹੈ। ਇਸਾਕ ਨੂੰ ਵੀਰਵਾਰ ਨੂੰ ਡਾਰਟਮਾਊਥ ਪ੍ਰੋਵਿਨਸ਼ੀਅਲ ਕੋਰਟ ਵਿੱਚ ਪੇਸ਼ ਹੋਣਾ ਹੈ।