Welcome to Canadian Punjabi Post
Follow us on

21

January 2025
 
ਭਾਰਤ

ਸੈਫ਼ ਅਲੀ ਖ਼ਾਨ ’ਤੇ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ

January 19, 2025 12:08 PM

ਮੁੰਬਈ, 19 ਜਨਵਰੀ (ਪੋਸਟ ਬਿਊਰੋ): ਮੁੰਬਈ ਪੁਲਿਸ ਨੇ ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਗ੍ਰਿਫ਼਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰਕੇ 24 ਜਨਵਰੀ ਤੱਕ ਰਿਮਾਂਡ ਹਾਸਿਲ ਕਰ ਲਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰ, ਜੋ ਬੰਗਲਾਦੇਸ਼ੀ ਨਾਗਰਿਕ ਹੈ, ਇਸ ਗੱਲੋਂ ਅਣਜਾਣ ਸੀ ਕਿ ਉਹ ਬਾਲੀਵੁੱਡ ਅਦਾਕਾਰ ਦੇ ਘਰ ਵਿਚ ਦਾਖ਼ਲ ਹੋਇਆ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮ ਚੋਰੀ ਕਰਨ ਦੇ ਇਰਾਦੇ ਨਾਲ ਘਰ ਵਿਚ ਵੜਿਆ ਸੀ। ਅਧਿਕਾਰੀ ਨੇ ਕਿਹਾ ਕਿ ਹਮਲਾਵਰ ਨੂੰ ਨਾਲ ਲੱਗਦੇ ਠਾਣੇ ਜਿ਼ਲ੍ਹੇ ਵਿਚ ਗੋਦਬਾਂਦਰ ਰੋਡ ਸਥਿਤ ਹੀਰਾਨੰਦਾਨੀ ਐਸਟੇਟ ਤੋਂ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਉਹ ਇਸ ਹਮਲੇ ਪਿੱਛੇ ਕੌਮਾਂਤਰੀ ਸਾਜਿਸ਼ ਦੇ ਦਾਅਵੇ ਤੋਂ ਇਨਕਾਰ ਨਹੀਂ ਕਰ ਸਕਦੀ।
ਅਧਿਕਾਰੀ ਮੁਤਾਬਕ ਮੁਲਜ਼ਮ ਦਾ ਅਸਲ ਨਾਮ ਸ਼ਰੀਫੁੱਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹੀਲਾ ਅਮੀਨ ਫ਼ਕੀਰ ਹੈ ਤੇ ਉਸ ਨੇ ਭਾਰਤ ਵਿਚ ਦਾਖ਼ਲ ਹੋਣ ਮਗਰੋਂ ਆਪਣਾ ਨਾਮ ਬਦਲ ਕੇ ਬਿਜੋਏ ਦਾਸ ਰੱਖ ਲਿਆ ਸੀ। ਮੁਲਜ਼ਮ ਜਿਸ ਦੀ ਉਮਰ 30 ਸਾਲ ਦੇ ਕਰੀਬ ਹੈ, ਬੰਗਲਾਦੇਸ਼ ਦੇ ਝਾਲੋਕਾਟੀ ਦਾ ਰਹਿਣ ਵਾਲਾ ਹੈ। ਉਹ ਪਿਛਲੇ ਪੰਜ ਮਹੀਨਿਆਂ ਤੋਂ ਮੁੰਬਈ ਵਿਚ ਰਹਿ ਰਿਹਾ ਸੀ ਤੇ ਨਿੱਕੇ ਮੋਟੇ ਕੰਮ ਕਰਦਾ ਸੀ। ਪੁਲਿਸ ਮੁਲਜ਼ਮ ਵੱਲੋਂ ਭਾਰਤ ’ਚ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਲਈ ਵਰਤੇ ਦਸਤਾਵੇਜ਼ ਇਕੱਤਰ ਕਰਨ ਦੀ ਕੋਸਿ਼ਸ਼ ਕਰ ਰਹੀ ਹੈ।
ਡੀਸੀਪੀ ਦੀਕਸ਼ਿਤ ਗੇਦਾਮ ਨੇ ਕਿਹਾ ਕਿ ਮੁਲਜ਼ਮ ਬੰਗਲਾਦੇਸ਼ੀ ਨਾਗਰਿਕ ਹੈ। ਚੇਤੇ ਰਹੇ ਕਿ ਹਮਲਾਵਰ ਨੇ ਬਾਲੀਵੁੱਡ ਅਦਾਕਾਰ ਦੇ ਬਾਂਦਰਾ ਵਿਚ ‘ਸਤਗੁਰੂ ਸ਼ਰਨ’ ਇਮਾਰਤ ’ਚ 12ਵੀਂ ਮੰਜ਼ਿਲ ਵਿਚਲੇ ਅਪਾਰਟਮੈਂਟ ਵਿਚ ਦਾਖ਼ਲ ਹੋ ਕੇ ਸੈਫਅ ਅਲੀ ਖ਼ਾਨ `ਤੇ ਚਾਕੂ ਨਾਲ ਛੇ ਵਾਰ ਕੀਤੇ ਸਨ। ਖ਼ਾਨ ਐਮਰਜੈਂਸੀ ਸਰਜਰੀ ਮਗਰੋਂ ਲੀਲਾਵਤੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਡਾਕਟਰਾਂ ਮੁਤਾਬਕ ਅਦਾਕਾਰ ਦੀ ਹਾਲਤ ਸਥਿਰ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਜਾਵੇਗੀ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਦੇ ਕਈ ਸੂਬਿਆਂ ਵਿੱਚ ਠੰਢ ਦਾ ਕਹਿਰ ਜਾਰੀ ਉੱਤਰੀ ਗੋਆ ਵਿੱਚ ਪੈਰਾਗਲਾਈਡਿੰਗ ਹਾਦਸੇ ਵਿਚ ਮਹਿਲਾ ਸੈਲਾਨੀ ਤੇ ਇੰਸਟਰੱਕਟਰ ਦੀ ਮੌਤ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਸਦਮਾ, ਮਾਮਾ ਅਤੇ ਨਾਨੀ ਦੀ ਸੜਕ ਹਾਦਸੇ ਵਿੱਚ ਮੌਤ ਛੱਤੀਗੜ੍ਹ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 12 ਨਕਸਲੀ ਹਲਾਕ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਬਿਆਂਤੋ 76ਵੇਂ ਗਣਤੰਤਰ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਸੁਪਰੀਮ ਕੋਰਟ ਨੇ ਭਾਰਤੀ ਜੇਲ੍ਹਾਂ ’ਚ ਬੰਦ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰਨ ਦੀ ਪਟੀਸ਼ਨ ਕੀਤੀ ਰੱਦ ਇਸਰੋ ਨੇ ਰਚਿਆ ਇਤਿਹਾਸ, ਪੁਲਾੜ 'ਚ ਉਪਗ੍ਰਹਿਆਂ ਨੂੰ ਜੋੜਨ ਵਿੱਚ ਕੀਤੀ ਸਫਲਤਾ ਪ੍ਰਾਪਤ ਦਿੱਲੀ ਦੇ ਇੱਕ ਮਾਲ ਵਿਚ ਬੱਚਾ ਐਸਕੇਲੇਟਰ ਰੇਲਿੰਗ ਤੋਂ ਡਿੱਗਿਆ, ਮੌਤ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਅਤੇ ਹਰਿਆਣਾ ਸਮੇਤ ਹਾਲ ਹੀ `ਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਤ ਚੋਣ ਪ੍ਰਕਿਰਿਆ `ਤੇ ਚੁੱਕੇ ਸਵਾਲ ਅਰਵਿੰਦ ਕੇਜਰੀਵਾਲ ਵਿਰੁੱਧ ਮਨੀ ਲਾਂਡਰਿੰਗ ਮਾਮਲੇ `ਚ ਮੁਕੱਦਮਾ ਚਲਾਉਣ ਦੀ ਈਡੀ ਨੂੰ ਮਿਲੀ ਮਨਜ਼ੂਰੀ