ਓਟਵਾ, 8 ਜਨਵਰੀ (ਪੋਸਟ ਬਿਊਰੋ): ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਪਣੀ ਪ੍ਰਸਤਾਵਿਤ energy plan ਨੂੰ “ਫੋਰਟਰੇਸ ਐਮ-ਕੈਨ” ਨਾਮ ਦਿੱਤਾ ਹੈ, ਇਸਨੂੰ “ਕੈਨੇਡਾ ਅਤੇ ਅਮਰੀਕਾ ਵਿਚਾਰ ਇੱਕ ਨਵਾਂ ਰਣਨੀਤਕ ਅਲਾਇੰਸ” ਕਿਹਾ ਹੈ।
ਫੋਰਡ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਅਤੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਅਮਰੀਕੀ-ਕੈਨੇਡੀਅਨ ਊਰਜਾ ਸੁਰੱਖਿਆ ਹਾਸਿਲ ਕਰਨਾ ਅਤੇ ਦੋਨਾਂ ਦੇਸ਼ਾਂ ਲਈ ਆਰਥਿਕ ਵਿਕਾਸ ਨੂੰ ਬੜਾਵਾ ਦੇਣਾ ਹੈ ਅਤੇ ਇਹ ਸਥਿਰਤਾ, ਸੁਰੱਖਿਆ ਅਤੇ ਦੀਰਘਕਾਲਿਕ ਖੁਸ਼ਹਾਲੀ ਦਾ ਪ੍ਰਤੀਕ ਹੈ।
ਇਹ ਐਲਾਨ ਭਾਰੀ ਟੈਰਿਫ ਧਮਕੀਆਂ ਅਤੇ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਖਿਲਾਫ ਕੀਤੀਆਂ ਜਾ ਰਹੀਆਂ ਟਿੱਪਣੀਆਂ ਵਿੱਚਕਾਰ ਕੀਤਾ ਗਿਆ ਹੈ।
ਫੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਸਾਡਾ ਦੇਸ਼ ਵਿਕਾਊ ਨਹੀਂ ਹੈ। ਇਹ ਕਦੇ ਵੀ ਵਿਕਰੀ ਲਈ ਨਹੀਂ ਹੋਵੇਗਾ। ਪਰ ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਵਧੀਆ ਵਪਾਰ ਡੀਲ ਲਈ ਮਿਲਕੇ ਕੰਮ ਕਰਾਂਗੇ ।
ਫੋਰਡ ਨੇ ਕਿਹਾ ਕਿ ਉਹ ਰਲੇਵੇਂ ਬਾਰੇ ਅਤੇ ਹਾਸੋਹੀਣੇ ਵਿਚਾਰਾਂ `ਤੇ ਨੂੰ ਸਮਾਂ ਬਰਬਾਦ ਕਰਨਾ ਬੰਦ ਕਰਨਾ ਚਾਹੁੰਦੇ ਹਨ ਅਤੇ ਮੇਡ ਇਨ ਕੈਨੇਡਾ ਅਤੇ ਮੇਡ ਇਨ ਯੂਐੱਸਏ `ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ।