ਟੋਰਾਂਟੋ, 8 ਜਨਵਰੀ (ਪੋਸਟ ਬਿਊਰੋ): ਪਿਛਲੇ ਸਾਲ ਗਰਮੀਆਂ ਵਿੱਚ ਵੁਡਬਾਈਨ ਬੀਚ ਕੋਲ ਹੋਈ ਗੋਲੀਬਾਰੀ ਦੇ ਸਿਲਸਿਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿੱਚ 21 ਸਾਲਾ ਕਿਊਬਕ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।
ਮੰਗਲਵਾਰ ਨੂੰ ਪੁਲਿਸ ਨੇ 8 ਅਗਸਤ, 2024 ਨੂੰ ਡੇਸਿਆ ਮਬੋਂਗੋ ਦੀ ਹੱਤਿਆ ਦੇ ਮਾਮਲੇ ਵਿੱਚ ਆਪਣੀ ਜਾਂਚ ਬਾਰੇ ਵਿੱਚ ਜਾਣਕਾਰੀ ਦਿੱਤੀ।
ਪੀੜਤ ਨੂੰ ਉਸ ਦਿਨ ਰਾਤ 10:40 ਵਜੇ ਲੇਕ ਸ਼ੋਰ ਬੁਲੇਵਾਰਡ ਈਸਟ ਅਤੇ ਬੋਰਡਵਾਕ ਡਰਾਈਵ ਰੋਡ ਵਿੱਚਕਾਰ ਇੱਕ ਗਲੀ ਵਿੱਚ ਛਾਤੀ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿਚ ਪਾਇਆ ਗਿਆ।
ਮਬੋਂਗੋ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਜਾਂਚਕਰਤਾਵਾਂ ਨੇ ਮੰਗਲਵਾਰ ਨੂੰ ਟੋਰਾਂਟੋ ਅਤੇ ਦਰਹਮ ਇਲਾਕੇ ਵਿੱਚ ਸਰਚ ਵਾਰੰਟ ਕੱਢੇ, ਜਿਸਦੇ ਨਤੀਜੇ ਵਜੋਂ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਉਨ੍ਹਾਂ ਦੀ ਪਹਿਚਾਣ 18 ਸਾਲਾ ਰਿਕਾਰਡਾਂ ਵਿਲਿਸ, 19 ਸਾਲਾ ਲੁਕਿਆਰਾ ਹੰਟਰ-ਵਿਲਮੋਟ ਅਤੇ 26 ਸਾਲਾ ਕੇਨੇਥ ਨੀਲ ਦੇ ਰੂਪ ਵਿੱਚ ਹੋਈ ਹੈ।
ਵਿਲਿਸ ਅਤੇ ਨੀਲ `ਤੇ ਸੈਕੰਡ ਡਿਗਰੀ ਕਤਲ ਅਤੇ ਡਕੈਤੀ ਦਾ ਚਾਰਜਿਜ਼ ਹੈ, ਜਦੋਂਕਿ ਹੰਟਰ-ਵਿਲਮੋਟ `ਤੇ ਕਤਲ ਅਤੇ ਡਕੈਤੀ ਦਾ ਚਾਰਜਿਜ਼ ਹੈ ।
ਪੁਲਿਸ ਨੇ 11 ਖੋਲ ਬਰਾਮਦ ਕੀਤੇ ਹਨ ਜੋ ਗਲੀ ਵਿਚੋਂ ਲਗਭਗ 70 ਮੀਟਰ ਦੀ ਦੂਰੀ ਤੱਕ ਫੈਲੇ ਹੋਏ ਸਨ।