ਵੈਨਕੂਵਰ, 7 ਜਨਵਰੀ (ਪੋਸਟ ਬਿਊਰੋ): ਫਾਇਰਫਾਈਟਰਜ਼ ਨੇ ਸੋਮਵਾਰ ਦੁਪਹਿਰ ਕੇਲੋਨਾ ਸ਼ਹਿਰ ਦੇ ਨੇੜੇ ਇੱਕ ਘੱਟ ਉਚਾਈ ਵਾਲੀ ਅਪਾਰਟਮੈਂਟ ਇਮਾਰਤ ਦੀ ਤੀਜੀ ਮੰਜਿ਼ਲ `ਤੇ ਲੱਗੀ ਅੱਗ ਨੂੰ ਬੁਝਾਇਆ।
ਕੇਲੋਨਾ ਫਾਇਰ ਵਿਭਾਗ ਦਾ ਕਹਿਣਾ ਹੈ ਕਿ ਫਾਇਰਕਰਮੀ ਦੁਪਹਿਰ 2 ਵਜੇ ਰੋਕਲਿਫ ਏਵੇਨਿਊ ਦੇ 500 ਬਲਾਕ `ਤੇ ਪਹੁੰਚੇ, ਜਿੱਥੇ ਇੱਕ ਯੂਨਿਟ `ਚੋਂ ਭਾਰੀ ਮਾਤਰਾ ਵਿੱਚ ਕਾਲਾ ਧੂੰਆਂ ਨਿਕਲ ਰਿਹਾ ਸੀ।
ਪਲੈਟੂਨ ਕੈਪਟਨ ਕੋਰੀ ਲੈਂਗ ਨੇ ਦੱਸਿਆ ਪੰਜ ਫਾਇਰ ਬ੍ਰਿਗੇਡ ਗੱਡੀਆਂ, ਦੋ ਪੌੜੀ ਟਰੱਕ, ਇੱਕ ਬਚਾਅ ਟਰੱਕ ਅਤੇ ਇੱਕ ਕਮਾਂਡ ਵਾਹਨ ਨੂੰ ਘਟਨਾ ਸਥਾਨ `ਤੇ ਭੇਜਿਆ।
ਫਾਇਰਕਰਮੀ ਅੱਗ ਨੂੰ ਇੱਕ ਯੂਨਿਟ ਤੱਕ ਸੀਮਤ ਰੱਖਣ ਵਿੱਚ ਸਫਲ ਰਹੇ, ਪਰ ਇਸਦੇ ਹੇਠਾਂ ਦੇ ਕਮਰਿਆਂ ਵਿੱਚ ਪਾਣੀ ਭਰ ਗਿਆ ਅਤੇ ਧੂੰਆਂ ਪੂਰੀ ਤੀਜੀ ਮੰਜਿ਼ਲ ਤੱਕ ਫੈਲ ਗਿਆ।
ਲੈਂਗ ਨੇ ਦੱਸਿਆ ਕਿ ਇੱਕ ਨਿਵਾਸੀ ਨੂੰ ਸੱਟਾਂ ਦੇ ਚਲਦੇ ਹਸਪਤਾਲ ਲਿਜਾਇਆ ਗਿਆ। ਐਮਰਜੈਂਸੀ ਸੋਸ਼ਲ ਸੇਵਾਵਾਂ ਨੂੰ ਮਦਦ ਲਈ ਤੈਨਾਤ ਕੀਤਾ ਗਿਆ।