ਮਾਂਟਰੀਅਲ, 23 ਦਸੰਬਰ (ਪੋਸਟ ਬਿਊਰੋ): ਲਾਵਲ ਪੁਲਿਸ (ਐੱਸਪੀੲਐੱਲ) ਸੋਮਵਾਰ ਸਵੇਰੇ ਇੱਕ ਘਰ `ਤੇ ਗੋਲੀਬਾਰੀ ਦੀ ਰਿਪੋਰਟ ਦੀ ਜਾਂਚ ਕਰ ਰਹੀ ਹੈ।
ਫੋਰਸ ਨੂੰ ਸੇਂਟ-ਮਾਰਟਿਨ ਬੁਲੇਵਾਰਡ ਟੌਰੇਨ ਸਟਰੀਟ `ਤੇ ਗੋਲੀਆਂ ਚੱਲਣ ਬਾਰੇ ਰਾਤ 1 ਵਜੇ 911 `ਤੇ ਕਾਲ ਆਇਆ। ਜ਼ਮੀਨ `ਤੇ ਗੋਲੀਆਂ ਦੇ ਖੋਲ ਪਾਏ ਗਏ ਅਤੇ ਇੱਕ ਸ਼ੱਕੀ ਵਾਹਨ ਨੂੰ ਕੰਪਲੈਕਸ `ਚੋਂ ਬਾਹਰ ਨਿਕਲਦੇ ਵੇਖਿਆ ਗਿਆ।
ਹਾਲੇ ਤੱਕ ਕੋਈ ਗਿਰਫਤਾਰੀ ਨਹੀਂ ਹੋਈ ਹੈ ਅਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਲਾਵਲ ਪੁਲਿਸ ਨੇ ਜਾਂਚਕਰਤਾਵਾਂ ਨੂੰ ਆਪਣਾ ਕੰਮ ਕਰਨ ਦੀ ਆਗਿਆ ਦੇਣ ਲਈ ਇਲਾਕੇ ਵਿੱਚ ਇੱਕ ਸੁਰੱਖਿਆ ਘੇਰਾ ਸਥਾਪਤ ਕੀਤਾ ਹੈ।