ਓਟਵਾ, 23 ਦਸੰਬਰ (ਪੋਸਟ ਬਿਊਰੋ): ਓਟਵਾ ਦੇ ਇੱਕ ਡਰਾਈਵਰ `ਤੇ ਐਤਵਾਰ ਨੂੰ ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨ `ਤੇ ਲਈ ਪੰਜਵਾਂ ਡਿਸਟ੍ਰੈਕਟਿਡ ਡਰਾਈਵਿੰਗ ਚਾਰਜਿਜ਼ ਲਗਾਇਆ ਗਿਆ।
ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਹਾਈਵੇ 417 `ਤੇ ਕਾਰ ਵਿੱਚ ਬੈਠੇ ਡਰਾਈਵਰ ਨੂੰ ਉਸਦੀ ਪਤਨੀ ਅਤੇ ਬੱਚਿਆਂ ਨਾਲ ਫੜ੍ਹਿਆ।
ਪੁਲਿਸ ਦਾ ਕਹਿਣਾ ਹੈ ਕਿ ਡਿਸਟ੍ਰੈਕਟਿਡ ਡਰਾਈਵਿੰਗ ਲਈ ਉਸਨੂੰ ਹਾਲ ਹੀ ਵਿੱਚ 10 ਦਸੰਬਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਉਸਤੋਂ ਪਹਿਲਾਂ ਵੀ ਉਸ `ਤੇ ਤਿੰਨ ਵਾਰ ਇਸੇ ਤਰ੍ਹਾਂ ਦਾ ਚਾਰਜਿਜ਼ ਲਗਾਇਆ ਗਿਆ ਸੀ।
ਚਾਰਜਿਜ਼ ਦੇ ਨਾਲ 615 ਡਾਲਰ ਦਾ ਜੁਰਮਾਨਾ ਅਤੇ ਛੇ ਡਿਮੇਰਿਟ ਪੁਆਇੰਟ ਸ਼ਾਮਿਲ ਹਨ। ਪੁਲਿਸ ਅਨੁਸਾਰ ਉਸਨੂੰ ਹੋਰ ਵੀ ਜਿ਼ਆਦਾ ਪਾਬੰਦੀਆਂ ਦਾ ਸਾਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਦੋਸ਼ੀ ਪਾਏ ਜਾਣ `ਤੇ 30 ਦਿਨ ਦੀ ਡਰਾਈਵਿੰਗ ਪਾਬੰਦੀ ਵੀ ਸ਼ਾਮਿਲ ਹੈ।