ਐਡਮਿੰਟਨ, 22 ਦਸੰਬਰ (ਪੋਸਟ ਬਿਊਰੋ): ਸ਼ੇਰਵੁਡ ਪਾਰਕ ਦੀ ਇੱਕ ਔਰਤ `ਤੇ ਬਾਲ ਪੋਰਨੋਗਰਾਫੀ ਦੇ ਦੋ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ।
52 ਸਾਲਾ ਕਰੀਸਟਲ ਡਾਨ ਡੇਵਿਸ ਨੂੰ ਵੀਰਵਾਰ ਨੂੰ ਉਸਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ।
ਆਰਸੀਐੱਮਪੀ ਨੇ ਸ਼ੇਰਵੁਡ ਪਾਰਕ ਨਿਵਾਸੀ ਵੱਲੋਂ ਬਾਲ ਪੋਰਨੋਗਰਾਫੀ ਆਨਲਾਈਨ ਡਿਸਟੀਬਿਊਟਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਉਸਦੇ ਘਰ ਦੀ ਤਲਾਸ਼ੀ ਲਈ। ਉਸ `ਤੇ ਬਾਲ ਪੋਰਨੋਗਰਾਫੀ ਰੱਖਣ ਅਤੇ ਡਿਸਟੀਬਿਊਟ ਕਰਨ ਦਾ ਚਾਰਜਿਜ਼ ਲਗਾਇਆ ਗਿਆ।
ਡੇਵਿਸ ਨੂੰ ਸ਼ਰਤਾਂ ਨਾਲ ਰਿਹਾਅ ਕੀਤਾ ਗਿਆ ਹੈ। ਉਸਨੂੰ 8 ਜਨਵਰੀ ਨੂੰ ਸ਼ੇਰਵੁਡ ਪਾਰਕ ਵਿੱਚ ਅਲਬਰਟਾ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਜਾਣਾ ਹੈ।