ਕੈਲਗਰੀ, 17 ਦਸੰਬਰ (ਪੋਸਟ ਬਿਊਰੋ): ਕੈਲਗਰੀ ਵਿਚ ਪਿਛਲੇ ਹਫ਼ਤੇ ਬੇਲਮੋਂਟ ਕਮਿਊਨਿਟੀ ਵਿੱਚ ਇੱਕ 12 ਸਾਲਾ ਲੜਕੇ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸਤੋਂ ਬਾਅਦ ਪੁਲਿਸ ਨੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਇਹ ਘਟਨਾ ਸ਼ੁੱਕਰਵਾਰ ਨੂੰ ਸਵੇਰੇ 7:30 ਵਜੇ ਤੋਂ ਬਾਅਦ ਬੇਲਮੋਂਟ ਡਰਾਈਵ ਅਤੇ 210 ਏਵੇਨਿਊ ਐੱਸ. ਡਬਲਯੂ. ਦੇ ਚੁਰਾਸਤੇ `ਤੇ ਹੋਈ।
ਪੁਲਿਸ ਦਾ ਕਹਿਣਾ ਹੈ ਕਿ ਲੜਕਾ 210 ਏਵੇਨਿਊ `ਤੇ ਇੱਕ ਅਨਮਾਰਕ ਕਰਾਸਵਾਕ `ਤੇ ਚੱਲ ਰਿਹਾ ਸੀ, ਉਦੋਂ ਉਸਨੂੰ ਪੱਛਮ ਵੱਲ ਜਾ ਰਹੀ ਇੱਕ ਲਾਲ ਰੰਗ ਦੀ 2020 ਟੋਇਟਾ ਕੋਰੋਲਾ ਨੇ ਟੱਕਰ ਮਾਰ ਦਿੱਤੀ।
ਪੈਰਾਮੇਡਿਕਸ ਨੇ ਲੜਕੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ। ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਉਹ ਸਥਿਰ ਹਾਲਤ ਵਿੱਚ ਹਸਪਤਾਲ ਵਿੱਚ ਹੈ।