ਓਟਵਾ, 25 ਦਸੰਬਰ (ਪੋਸਟ ਬਿਊਰੋ): ਓਟਵਾ ਦੇ ਫਾਇਰਫਾਈਟਰਾਂ ਅਤੇ ਸਥਾਨਕ ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਅਧਿਕਾਰੀਆਂ ਨੂੰ ਮੰਗਲਵਾਰ ਸਵੇਰੇ ਹਾਈਵੇ 417 `ਤੇ ਇੱਕ ਅਨੋਖਾ ਦ੍ਰਿਸ਼ ਦੇਖਣ ਨੂੰ ਮਿਲਿਆ।
ਇੱਕ ਚਾਲਕ ਨੇ ਈਗਲਸਨ ਰੋਡ `ਤੇ ਕਵੀਂਸਵੇ `ਤੇ ਓਵਰਪਾਸ ਦੇ ਹੇਠਾਂ ਆਪਣਾ ਵਾਹਨ ਫਸਾ ਲਿਆ ਸੀ। ਓਪੀਪੀ ਨੇ ਕਿਹਾ ਕਿ ਚਾਲਕ ਨੇ ਕੰਟਰੋਲ ਗੁਆ ਦਿੱਤਾ ਅਤੇ ਵਾਹਨ ਪੁੱਲ ਹੇਠਾਂ ਪਲਟ ਗਿਆ। ਇਹ ਘਟਨਾ ਸਵੇਰੇ ਕਰੀਬ 8:40 ਵਜੇ ਹੋਈ।
ਓਟਵਾ ਦੇ ਫਾਇਰਫਾਈਟਰਾਂ ਨੇ ਵਿੰਡਸ਼ੀਲਡ ਨੂੰ ਕੱਟਕੇ ਚਾਲਕ ਨੂੰ ਬਾਹਰ ਕੱਢਿਆ। ਉਹ ਵਾਹਨ ਵਿੱਚ ਇਕੱਲਾ ਸੀ ਅਤੇ ਉਸਨੂੰ ਕੋਈ ਸੱਟ ਨਹੀਂ ਲੱਗੀ।
ਓਟਵਾ ਓਪੀਪੀ ਕਾਂਸਟੇਬਲ ਮਾਈਕਲ ਫਥੀ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਟੀਮ ਦੇ ਹੋਰ ਮੈਬਰਾਂ ਨੇ 417 `ਤੇ ਪੁਲਿਸਿੰਗ ਦੇ ਆਪਣੇ ਸਾਲਾਂ ਵਿੱਚ ਅਜਿਹਾ ਕਦੇ ਨਹੀਂ ਵੇਖਿਆ ਸੀ। ਚਾਲਕ `ਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਦਾ ਚਾਰਜਿਜ਼ ਹੈ। ਫਥੀ ਨੇ ਕਿਹਾ ਕਿ ਵਾਹਨ ਨੂੰ ਉਸਦੇ ਸਥਾਨ ਤੋਂ ਹਟਾਉਣ ਵਿੱਚ ਕਰੀਬ ਇੱਕ ਘੰਟਾ ਲੱਗਾ।