ਓਟਵਾ, 22 ਦਸੰਬਰ (ਪੋਸਟ ਬਿਊਰੋ): ਓਟਵਾ ਪੈਰਾਮੇਡਿਕ ਸਰਵਿਸ ਦਾ ਕਹਿਣਾ ਹੈ ਕਿ ਵੈਨੀਅਰ ਨੇਬਰਹੁੱਡ ਵਿੱਚ ਐਤਵਾਰ ਸਵੇਰੇ ‘potential Carbon Monoxide’ ਕਾਲ ਤੋਂ ਬਾਅਦ ਅੱਠ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਪੈਰਾਮੇਡਿਕਸ ਨੇ ਸਹੀ ਸਥਾਨ ਬਾਰੇ ਜਾਣਕਾਰੀ ਨਹੀਂ ਦਿੱਤੀ, ਪਰ ਕਿਹਾ ਕਿ ਉਨ੍ਹਾਂ ਨੂੰ ਸਵੇਰੇ 9:15 ਵਜੇ ਗਰੈਨਵਿਲੇ ਸਟਰੀਟ ਨਾਲ ਇੱਕ ਸਥਾਨ `ਤੇ ‘potential Carbon Monoxide’ ਦੀ ਸੂਚਨਾ ਦੇਣ ਲਈ ਇੱਕ ਕਾਲ ਆਈ।
ਚਾਰ ਬਾਲਗ ਅਤੇ ਚਾਰ ਬੱਚਿਆਂ ਨੂੰ ਪੈਰਾਮੇਡਿਕਸ ਵੱਲੋਂ ਹਸਪਤਾਲਾਂ ਵਿੱਚ ਲਿਜਾਇਆ ਗਿਆ। ਸਾਰੇ ਚਾਰ ਬੱਚੇ ਗੰਭੀਰ, ਪਰ ਸਥਿਰ ਹਾਲਤ ਵਿੱਚ ਹਨ। ਇੱਕ ਬਾਲਗ ਦੀ ਹਾਲਤ ਜਾਨਲੇਵਾ ਹੈ। ਬਾਕੀ ਤਿੰਨ ਗੰਭੀਰ ਪਰ ਸਥਿਰ ਹਾਲਤ ਵਿੱਚ ਹਨ।