Welcome to Canadian Punjabi Post
Follow us on

13

January 2025
ਬ੍ਰੈਕਿੰਗ ਖ਼ਬਰਾਂ :
‘ਫ਼ਰਿਸ਼ਤੇ’ ਸਕੀਮ ਤਹਿਤ ਸੜਕ ਹਾਦਸਾ ਪੀੜਤਾਂ ਦਾ ਹੁੰਦਾ ਹੈ ਮੁਫ਼ਤ ਇਲਾਜ : ਸਿਵਲ ਸਰਜਨਪੰਜਾਬ ਪੁਲਿਸ ਨੇ ਸੂਬੇ ਭਰ ਦੇ ਬੱਸ ਸਟੈਂਡਾਂ 'ਤੇ ਤਲਾਸ਼ੀ ਮੁਹਿੰਮ ਚਲਾਈਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਲਈ ਬਿਨੈ ਪੱਤਰ ਮੰਗੇਕੈਲਿਫੋਰਨੀਆ ਵਿਚ ਲੱਗੀ ਅੱਗ ਦੌਰਾਨ ਹੁਣ ਤੱਕ 24 ਲੋਕਾਂ ਦੀ ਮੌਤਨਾਈਜੀਰੀਆ ਵਿੱਚ ਗਲਤੀ ਨਾਲ ਹੋਏ ਹਵਾਈ ਹਮਲਾ ਵਿਚ 16 ਦੀ ਮੌਤਜ਼ੇਲੇਂਸਕੀ ਨੇ ਕੀਤੀ ਉੱਤਰੀ ਕੋਰੀਆਈ ਸੈਨਿਕਾਂ ਨੂੰ ਰਿਹਾਅ ਕਰਨ ਦੀ ਪੇਸ਼ਕਸ਼, ਬਦਲੇ `ਚ ਯੂਕਰੇਨੀ ਸੈਨਿਕਾਂ ਦੀ ਵਾਪਸੀ ਦੀ ਮੰਗਐੱਨਡੀਪੀ ਨੇਤਾ ਜਗਮੀਤ ਸਿੰਘ ਨੇ ਟਰੰਪ ਦੀ ਪੇਸ਼ਕਸ਼ ਠੁਕਰਾਈ: ਕਿਹਾ- ਸਾਡਾ ਦੇਸ਼ ਵਿਕਾਊ ਨਹੀਂ ਹੈ, ਸਾਨੂੰ ਇਸ 'ਤੇ ਮਾਣ ਹੈਮਲਾਲਾ ਨੇ ਅਫਗਾਨ ਤਾਲਿਬਾਨ ਵਿਰੁੱਧ ਕਾਰਵਾਈ ਦੀ ਕੀਤੀ ਅਪੀਲ ਮੁਸਲਿਮ ਨੇਤਾਵਾਂ ਨੂੰ ਕਿਹਾ- ਆਪਣੀ ਸ਼ਕਤੀ ਦੀ ਵਰਤੋਂ ਕਰੋ
 
ਅੰਤਰਰਾਸ਼ਟਰੀ

ਫਿਨਲੈਂਡ, ਸਵੀਡਨ ਅਤੇ ਨਾਰਵੇ ਨੇ ਜੰਗ ਦੀ ਚੇਤਾਵਨੀ ਕੀਤੀ ਜਾਰੀ, ਰੂਸੀ ਹਮਲੇ ਤੋਂ ਬਚਣ ਲਈ ਤਿਆਰ ਰਹਿਣ ਲਈ ਕਿਹਾ

November 20, 2024 12:00 PM

ਕੀਵ, 20 ਨਵੰਬਰ (ਪੋਸਟ ਬਿਊਰੋ): ਰੂਸ ਅਤੇ ਯੂਕਰੇਨ ਵਿਚਾਲੇ ਵਧਦੇ ਤਣਾਅ ਤੋਂ ਬਾਅਦ 3 ਨਾਰਡਿਕ ਦੇਸ਼ਾਂ ਨੇ ਜੰਗ ਦਾ ਅਲਰਟ ਜਾਰੀ ਕੀਤਾ ਹੈ। ਨਾਰਵੇ, ਫਿਨਲੈਂਡ ਅਤੇ ਡੈਨਮਾਰਕ ਨੇ ਆਪਣੇ ਨਾਗਰਿਕਾਂ ਨੂੰ ਜ਼ਰੂਰੀ ਚੀਜ਼ਾਂ ਦਾ ਭੰਡਾਰ ਕਰਨ ਅਤੇ ਆਪਣੇ ਸੈਨਿਕਾਂ ਨੂੰ ਯੁੱਧ ਲਈ ਤਿਆਰ ਕਰਨ ਲਈ ਕਿਹਾ ਹੈ।
ਦਰਅਸਲ, ਇਨ੍ਹਾਂ ਦੇਸ਼ਾਂ ਦੀਆਂ ਸਰਹੱਦਾਂ ਰੂਸ ਅਤੇ ਯੂਕਰੇਨ ਨਾਲ ਲੱਗਦੀਆਂ ਹਨ। ਯੂਕਰੇਨ 'ਤੇ ਪ੍ਰਮਾਣੂ ਹਮਲੇ ਦੀ ਸਥਿਤੀ 'ਚ ਇਹ ਦੇਸ਼ ਪ੍ਰਭਾਵਿਤ ਹੋ ਸਕਦੇ ਹਨ। ਨਾਰਵੇ ਨੇ ਆਪਣੇ ਨਾਗਰਿਕਾਂ ਨੂੰ ਯੁੱਧ ਬਾਰੇ ਚੇਤਾਵਨੀ ਦੇਣ ਵਾਲੇ ਪੈਂਫਲੇਟ ਵੰਡੇ ਹਨ।
ਸਵੀਡਨ ਨੇ ਵੀ ਆਪਣੇ 52 ਲੱਖ ਤੋਂ ਵੱਧ ਨਾਗਰਿਕਾਂ ਨੂੰ ਪੈਂਫਲੇਟ ਭੇਜੇ ਹਨ। ਉਨ੍ਹਾਂ ਨੇ ਪ੍ਰਮਾਣੂ ਯੁੱਧ ਦੌਰਾਨ ਰੇਡੀਏਸ਼ਨ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਆਇਓਡੀਨ ਦੀਆਂ ਗੋਲੀਆਂ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਤਣਾਅ ਦੇ ਵਿਚਕਾਰ ਅਮਰੀਕਾ ਨੇ ਬੁੱਧਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਆਪਣਾ ਦੂਤਾਵਾਸ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਟਲੀ, ਗ੍ਰੀਸ ਅਤੇ ਸਪੇਨ ਨੇ ਵੀ ਕੀਵ ਦੂਤਘਰ ਨੂੰ ਇੱਕ ਦਿਨ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਅਮਰੀਕੀ ਦੂਤਾਵਾਸ ਨੇ ਆਪਣੇ ਕਰਮਚਾਰੀਆਂ ਨੂੰ ਸੁਰੱਖਿਅਤ ਥਾਂ 'ਤੇ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ ਯੂਕਰੇਨ ਵਿੱਚ ਰਹਿਣ ਵਾਲੇ ਅਮਰੀਕੀ ਯਾਤਰੀਆਂ ਨੂੰ ਵੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਅਤੇ ਕਿਸੇ ਵੀ ਖਤਰੇ ਦੀ ਸਥਿਤੀ ਵਿੱਚ ਸੁਰੱਖਿਅਤ ਸਥਾਨ 'ਤੇ ਜਾਣ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਬਾਇਡਨ ਪ੍ਰਸ਼ਾਸਨ ਨੇ ਤਿੰਨ ਦਿਨ ਪਹਿਲਾਂ ਯੂਕਰੇਨ ਨੂੰ ਰੂਸ ਵਿਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ। ਉਦੋਂ ਤੋਂ ਦੋਨਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੈਲਿਫੋਰਨੀਆ ਵਿਚ ਲੱਗੀ ਅੱਗ ਦੌਰਾਨ ਹੁਣ ਤੱਕ 24 ਲੋਕਾਂ ਦੀ ਮੌਤ ਨਾਈਜੀਰੀਆ ਵਿੱਚ ਗਲਤੀ ਨਾਲ ਹੋਏ ਹਵਾਈ ਹਮਲਾ ਵਿਚ 16 ਦੀ ਮੌਤ ਜ਼ੇਲੇਂਸਕੀ ਨੇ ਕੀਤੀ ਉੱਤਰੀ ਕੋਰੀਆਈ ਸੈਨਿਕਾਂ ਨੂੰ ਰਿਹਾਅ ਕਰਨ ਦੀ ਪੇਸ਼ਕਸ਼, ਬਦਲੇ `ਚ ਯੂਕਰੇਨੀ ਸੈਨਿਕਾਂ ਦੀ ਵਾਪਸੀ ਦੀ ਮੰਗ ਮਲਾਲਾ ਨੇ ਅਫਗਾਨ ਤਾਲਿਬਾਨ ਵਿਰੁੱਧ ਕਾਰਵਾਈ ਦੀ ਕੀਤੀ ਅਪੀਲ ਮੁਸਲਿਮ ਨੇਤਾਵਾਂ ਨੂੰ ਕਿਹਾ- ਆਪਣੀ ਸ਼ਕਤੀ ਦੀ ਵਰਤੋਂ ਕਰੋ ਚੀਨ 'ਚ 'ਤੇ 7.1 ਤੀਬਰਤਾ ਨਾਲ ਭੂਚਾਲ ਕਾਰਨ 53 ਮੌਤਾਂ, ਨੇਪਾਲ-ਭੂਟਾਨ ਸਮੇਤ ਸਿੱਕਮ ਅਤੇ ਉਤਰਾਖੰਡ 'ਚ ਵੀ ਅਸਰ ਕੈਨੇਡਾ ਦੀ ਅਮਰੀਕਾ 'ਚ ਸ਼ਾਮਿਲ ਹੋਣ ਦੀ ਪੇਸ਼ਕਸ਼ ਟਰੰਪ ਨੇ ਫਿਰ ਦੁਹਰਾਈ, ਕਿਹਾ- ਅਮਰੀਕਾ ਹੁਣ ਹੋਰ ਸਬਸਿਡੀ ਨਹੀਂ ਦੇ ਸਕਦਾ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਜਿੱਤ `ਤੇ ਲੱਗੀ ਮੋਹਰ, ਕਮਲਾ ਹੈਰਿਸ ਨੇ ਜਿੱਤ ਦਾ ਕੀਤਾ ਐਲਾਨ ਚੌਥੀ ਸਲਾਨਾ ਧਾਰਮਿਕ ਪ੍ਰਤੀਯੋਗਤਾ: ਅਮਰੀਕਾ ਦੇ ਈਸਟ-ਕੋਸਟ ਦੀਆਂ 7 ਸਟੇਟਾਂ ਵਿਚ ਕਰਵਾਏ ਗਏ ਬੱਚਿਆਂ ਦੇ ਮੁਕਾਬਲੇ ਅਮਰੀਕਾ ਦੇ ਕੈਲੀਫੋਰਨੀਆ 'ਚ ਨਿੱਜੀ ਜਹਾਜ਼ ਹਾਦਸਾਗ੍ਰਸਤ, 2 ਦੀ ਮੌਤ, 18 ਜ਼ਖਮੀ ਚੀਨ 'ਚ ਫੈਲਿਆ ਕਰੋਨਾ ਵਰਗਾ ਵਾਇਰਸ, ਛੋਟੇ ਬੱਚੇ ਜਿ਼ਆਦਾ ਪ੍ਰਭਾਵਿਤ