ਨਵੀਂ ਦਿੱਲੀ, 7 ਜਨਵਰੀ (ਪੋਸਟ ਬਿਊਰੋ): ਚੀਨ ਦੇ ਤਿੱਬਤ ਸੂਬੇ 'ਚ ਮੰਗਲਵਾਰ ਸਵੇਰੇ ਆਏ ਭੂਚਾਲ ਕਾਰਨ 53 ਲੋਕਾਂ ਦੀ ਮੌਤ ਹੋ ਗਈ, ਜਦਕਿ 62 ਜ਼ਖਮੀ ਹੋ ਗਏ। ਚੀਨ ਦੀ ਸਰਕਾਰੀ ਏਜੰਸੀ ਸਿਨਹੂਆ ਮੁਤਾਬਕ ਸਵੇਰੇ 9:05 ਵਜੇ ਆਏ ਇਸ ਭੂਚਾਲ ਦਾ ਕੇਂਦਰ ਤਿੱਬਤ ਦੇ ਸਿ਼ਜਾਂਗ 'ਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ।
ਭਾਰਤ ਦੇ ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ (ਐੱਨਸੀਐੱਸ) ਅਨੁਸਾਰ, ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.1 ਸੀ। ਜਦੋਂ ਕਿ ਏਪੀ ਦੀ ਰਿਪੋਰਟ ਮੁਤਾਬਕ ਚੀਨ ਵਿੱਚ ਭੂਚਾਲ ਦੀ ਤੀਬਰਤਾ 6.8 ਮਾਪੀ ਗਈ। ਭਾਰਤ ਦੇ ਨੇਪਾਲ, ਭੂਟਾਨ, ਸਿੱਕਮ ਅਤੇ ਉੱਤਰਾਖੰਡ ਵਿੱਚ ਵੀ ਭੂਚਾਲ ਦਾ ਅਸਰ ਦੇਖਿਆ ਗਿਆ। ਫਿਲਹਾਲ ਭਾਰਤ 'ਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਐੱਨਸੀਐੱਸ ਨੇ ਦੱਸਿਆ ਕਿ ਪਹਿਲੇ ਭੂਚਾਲ ਤੋਂ ਤੁਰੰਤ ਬਾਅਦ ਦੋ ਹੋਰ ਭੁਚਾਲ ਇਸ ਖੇਤਰ ਵਿੱਚ ਆਏ। ਸਥਾਨਕ ਅਧਿਕਾਰੀ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ।