ਵੈਨਕੂਵਰ, 13 ਨਵੰਬਰ (ਪੋਸਟ ਬਿਊਰੋ): ਆਰਸੀਐੱਮਪੀ ਨੇ ਬੁੱਧਵਾਰ ਨੂੰ ਦੱਸਿਆ ਕਿ ਚਾਰ ਲੋਕਾਂ ਨੂੰ ਡਰਗ ਤਸਕਰੀ ਆਪਰੇਸ਼ਨ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਬੀ. ਸੀ. ਤੋਂ ਕੈਨੇਡਾ ਦੇ ਹੋਰ ਹਿੱਸਿਆਂ ਵਿੱਚ ਵੱਡੀ ਮਾਤਰਾ ਵਿੱਚ ਰਸਾਇਣ ਪਦਾਰਥਾਂ ਨੂੰ ਭੇਜ ਰਹੇ ਸਨ।
ਬਰਨਬੀ ਆਰਸੀਐੱਮਪੀ ਦੇ Drug and Organized Crime Section ਦੇ ਮੈਂਬਰਾਂ ਨੇ ਅਗਸਤ ਵਿੱਚ ਲੋਅਰ ਮੇਨਲੈਂਡ ਵਿੱਚ ਦੋ ਘਰਾਂ ਵਿੱਚ ਸਰਚ ਵਾਰੰਟ ਨੂੰ ਅੰਜ਼ਾਮ ਦਿੱਤਾ, ਜਿਸ ਵਿੱਚ ਗੋਲੀਆਂ ਅਤੇ ਹੋਰ ਪਦਾਰਥ ਵੱਡੀ ਮਾਤਰਾ ਵਿਚ ਜ਼ਬਤ ਕੀਤੇ ਗਏ, ਨਾਲ ਹੀ 80,000 ਡਾਲਰ ਤੋਂ ਜਿ਼ਆਦਾ ਨਕਦ ਵੀ ਜ਼ਬਤ ਕੀਤਾ ਗਿਆ
ਆਰਸੀਐੱਮਪੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਕੋਕਵਿਟਲੈਮ ਅਤੇ ਸਰੀ ਵਿੱਚ ਸਥਿਤ ਦੋ ਘਰਾਂ ਵਿੱਚ 1.15 ਕਿੱਲੋਗ੍ਰਾਮ ਕੋਕੀਨ, 25 ਗਰਾਮ ਕੇਟਾਮਾਇਨ, 12,547 ਅਲਪ੍ਰਾਜੋਲਮ ਗੋਲੀਆਂ ਅਤੇ 9,555 ਹਾਈਡਰੋਮੋਰਫੋਨ ਗੋਲੀਆਂ ਮਿਲੀਆਂ। ਸਾਰੀਆਂ ਜ਼ਬਤ ਦਵਾਈਆਂ ਦੇ ਨਮੂਨੇ ਟੈਸਟ ਲਈ ਭੇਜੇ ਗਏ ਹਨ।
ਕਾਰਵਾਈ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ `ਤੇ ਉੱਤਰ-ਪੱਛਮ ਖੇਤਰਾਂ ਵਿੱਚ ਨਸ਼ੀਲਾ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵੀ ਲੱਗੇ ਹਨ ਅਤੇ ਉਨ੍ਹਾਂ ਵਿਚੋਂ ਇੱਕ ਵਿਅਕਤੀ `ਤੇ ਲੋਅਰ ਮੇਨਲੈਂਡ ਵਿੱਚ 2021 ਦੇ ਤਸਕਰੀ ਦੇ ਮਾਮਲੇ ਵਿੱਚ ਚਾਰਜਿਜ਼ ਲਗਾਇਆ ਗਿਆ ਸੀ, ਜੋ ਹਾਲੇ ਵੀ ਅਦਾਲਤ ਵਿੱਚ ਚੱਲ ਰਿਹਾ ਹੈ।
ਬਰਨਬੀ ਆਰਸੀਐੱਮਪੀ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਜਾਰੀ ਹੈ।