ਬੈਰੀ, 13 ਨਵੰਬਰ (ਪੋਸਟ ਬਿਊਰੋ): ਸ਼ੁੱਕਰਵਾਰ ਨੂੰ ਸਾਊਥ ਸਿਮਕੋ ਪੁਲਿਸ ਨੂੰ ਇਨਿਸਫਿਲ ਨੇਬਰਹੁੱਡ ਵਿੱਚ ਇੱਕ ਬੱਚੇ ਨਾਲ ਸੰਬੰਧਤ ਮੈਡੀਕਲ ਸਰਵਿਸ ਲਈ ਬੁਲਾਇਆ ਗਿਆ ਸੀ।
ਸ਼ੁੱਕਰਵਾਰ ਹਾਰਬਰ ਰਿਜਾਰਟ ਕੋਲ ਘਰ ਦੇ ਚਾਰੇ ਪਾਸੇ ਯੈਲੋ ਪੁਲਿਸ ਟੇਪ ਲੱਗੀ ਹੋਣ ਕਾਰਨ ਪੂਰੇ ਦਿਨ ਅਲਗੋਂਕਵਿਨ ਏਵੇਨਿਊ `ਤੇ ਅਧਿਕਾਰੀ ਵੇਖੇ ਗਏ।
ਪੁਲਿਸ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਉਸਦਾ ਆਪਰਾਧਿਕ ਜਾਂਚ ਬਿਊਰੋ ਬੱਚੇ ਦੀ ਮੌਤ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀ ਬੱਚੇ ਦੀ ਉਮਰ, ਲਿੰਗ ਅਤੇ ਮੌਤ ਦੇ ਕਾਰਨ ਬਾਰੇ ਚੁੱਪ ਹਨ।
ਪੁਲਿਸ ਸਰਵਿਸ ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ
ਜਾਂਚ ਜਾਰੀ ਹੈ ਅਤੇ ਉਮੀਦ ਹੈ ਕਿ ਇਹ ਇੱਕ ਲੰਬੀ ਪ੍ਰਕਿਰਿਆ ਹੋਵੇਗੀ। ਇਸ ਸਮੇਂ ਸਾਡੇ ਕੋਲ ਦੇਣ ਲਈ ਕੋਈ ਹੋਰ ਜਾਣਕਾਰੀ ਨਹੀਂ ਹੈ।