ਓਟਵਾ, 8 ਨਵੰਬਰ (ਪੋਸਟ ਬਿਊਰੋ): ਕੈਨੇਡਾ ਨੇ ਆਸਟ੍ਰੇਲੀਆ ਟੂਡੇ, ਇੱਕ ਆਸਟ੍ਰੇਲੀਆਈ ਨਿਊਜ਼ ਚੈਨਲ ਅਤੇ ਇਸਦੇ ਸੋਸ਼ਲ ਮੀਡੀਆ ਹੈਂਡਲ ਨੂੰ ਬਲਾਕ ਕਰ ਦਿੱਤਾ ਹੈ। ਦਰਅਸਲ, ਇਸ ਚੈਨਲ ਨੇ ਆਸਟ੍ਰੇਲੀਆ ਦੌਰੇ 'ਤੇ ਗਏ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਨੂੰ ਟੀਵੀ 'ਤੇ ਦਿਖਾਇਆ ਸੀ। ਜੈਸ਼ੰਕਰ ਨੇ ਵੀਰਵਾਰ ਨੂੰ ਆਸਟ੍ਰੇਲੀਆਈ ਵਿਦੇਸ਼ ਮੰਤਰੀ ਨਾਲ ਪ੍ਰੈੱਸ ਕਾਨਫਰੰਸ ਕੀਤੀ ਸੀ।
ਇਸ ਕਾਨਫਰੰਸ ਵਿੱਚ ਜੈਸ਼ੰਕਰ ਨੇ ਨਿੱਝਰ ਮਾਮਲੇ ਵਿੱਚ ਬਿਨ੍ਹਾਂ ਠੋਸ ਸਬੂਤਾਂ ਦੇ ਭਾਰਤ `ਤੇ ਦੋਸ਼ ਲਾਉਣ ਲਈ ਕੈਨੇਡਾ ਦੀ ਆਲੋਚਨਾ ਕੀਤੀ ਸੀ। ਇਸ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਭਾਰਤ ਵਿਰੋਧੀ ਤੱਤਾਂ ਨੂੰ ਸਿਆਸੀ ਸ਼ਹਿ ਦਿੰਦਾ ਹੈ। ਉਨ੍ਹਾਂ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਦੀ ਨਿਗਰਾਨੀ ਦੀ ਵੀ ਨਿੰਦਾ ਕੀਤੀ ਸੀ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਇਸ ਕਦਮ ਨੂੰ ਹਿਪੋਕ੍ਰੇਸੀ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਕੈਨੇਡਾ ਨੇ ਵਿਦੇਸ਼ ਮੰਤਰੀ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਤੋਂ ਕੁਝ ਘੰਟੇ ਬਾਅਦ ਹੀ ਅਜਿਹਾ ਕੀਤਾ ਹੈ।