ਵੈਂਕੂਵਰ, 14 ਨਵੰਬਰ (ਪੋਸਟ ਬਿਊਰੋ): ਨਾਰਥ ਵੈਂਕੂਵਰ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਾਲ ਦੀ ਸ਼ੁਰੁਆਤ ਵਿੱਚ ਇੱਕ ਕਰਿਆਨੇ ਦੀ ਦੁਕਾਨ `ਚੋਂ ਲਗਭਗ 13,000 ਡਾਲਰ ਦੇ ਪਨੀਰ ਦੀ ਚੋਰੀ ਨੂੰ ਰੋਕਿਆ। ਪੁਲਿਸ ਨੇ ਚੋਰ ਨੂੰ ਲੱਭਣ ਲਈ ਲੋਕਾਂ ਤੋਂ ਮਦਦ ਮੰਗੀ ਹੈ।
ਨਾਰਥ ਵੈਂਕੂਵਰ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਘਟਨਾ 29 ਸਤੰਬਰ ਨੂੰ ਈਸਟ ਸਟਰੀਟ 13 ਅਤੇ ਲੋਂਸਡੇਲ ਏਵੇਨਿਊ ਕੋਲ ਹੋਲ ਫੂਡਜ਼ ਵਿਚ ਹੋਈ। ਉਸ ਦਿਨ ਸਵੇਰੇ ਕਰੀਬ 4 ਵਜੇ, ਫਰੰਟ-ਲਾਈਨ ਅਧਿਕਾਰੀ ਇਲਾਕੇ ਵਿੱਚ ਸਰਗਰਮ ਗਸ਼ਤ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਪਨੀਰ ਨਾਲ ਭਰੀ ਇੱਕ ਗੱਡੀ ਮਿਲੀ,
ਜਦੋਂ ਅਧਿਕਾਰੀ ਜਾਂਚ ਕਰਨ ਲਈ ਪੈਦਲ ਗਏ ਤਾਂ ਹੋਲ ਫੂਡਜ਼ ਨਾਲ ਜੁੜੀ ਇੱਕ ਪੌੜੀ `ਤੇ ਇੱਕ ਵਿਅਕਤੀ ਵਿਖਾਈ ਦਿੱਤਾ ਅਤੇ ਅਧਿਕਾਰੀਆਂ ਨੂੰ ਵੇਖਕੇ ਭੱਜ ਗਿਆ।
ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਪਨੀਰ ਚੋਰੀ ਦਾ ਹੈ, ਪਰ ਸ਼ੱਕੀ ਭੱਜ ਗਿਆ ਅਤੇ ਉਸਦੀ ਪਹਿਚਾਣ ਨਹੀਂ ਹੋ ਸਕੀ। ਆਰਸੀਐੱਮਪੀ ਅਨੁਸਾਰ ਹੋਲ ਫੂਡਜ਼ ਦੇ ਕਰਮਚਾਰੀਆਂ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਪਨੀਰ ਦੀ ਕੀਮਤ ਲਗਭਗ 12,800 ਡਾਲਰ ਸੀ।