ਓਟਵਾ, 14 ਨਵੰਬਰ (ਪੋਸਟ ਬਿਊਰੋ): ਖੇਤਰ ਵਿੱਚ ਗ਼ੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ ਵਿੱਚ 18 ਮਹੀਨੇ ਦੀ ਜਾਂਚ ਤੋਂ ਬਾਅਦ 17 ਲੋਕਾਂ `ਤੇ ਚਾਰਜਿਜ਼ ਲਗਾਏ ਗਏ ਹਨ।
ਓਟਵਾ ਪੁਲਿਸ ਸਰਵਿਸ ਅਤੇ ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਵੀਰਵਾਰ ਨੂੰ ਪ੍ਰੋਜੈਕਟ ਚੈਂਪੀਅਨ ਤਹਿਤ ਇੱਕ ਅਪਡੇਟ ਦਿੱਤੀ, ਜਿਸ ਵਿੱਚ 17 ਲੋਕਾਂ `ਤੇ ਕੁਲ 149 ਆਪਰਾਧਿਕ ਚਾਜਿਜ਼ ਲਗਾਏ ਗਏ ਹਨ।
ਚੀਫ ਏਰਿਕ ਸਟਬਸ ਨੇ ਦੱਸਿਆ ਕਿ ਪ੍ਰੋਜੈਕਟ ਚੈਂਪੀਅਨ ਦਾ ਉਦੇਸ਼ ਓਟਵਾ ਖੇਤਰ ਵਿੱਚ ਗ਼ੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ `ਤੇ ਕੇਂਦਰਿਤ ਹਿੰਸਕ ਆਪਰਾਧਿਕ ਨੈੱਟਵਰਕ ਦੇ ਮੈਬਰਾਂ ਨੂੰ ਰੋਕਣਾ ਅਤੇ ਗ੍ਰਿਫ਼ਤਾਰ ਕਰਨਾ ਸੀ। ਇਹ ਵਿਅਕਤੀ ਆਪਰਾਧਿਕ ਜਾਂਚ ਦੌਰਾਨ ਸਾਡੇ ਧਿਆਨ ਵਿੱਚ ਆਏ, ਜਿਸ ਵਿੱਚ ਕਤਲ ਅਤੇ ਗੋਲੀਬਾਰੀ ਸਮੇਤ ਹਿੰਸਕ ਅਪਰਾਧ ਸ਼ਾਮਿਲ ਸਨ।
ਪੁਲਿਸ ਨੇ ਜਾਂਚ ਦੌਰਾਨ 6.5 ਕਿੱਲੋਗ੍ਰਾਮ ਕੋਕੀਨ ਅਤੇ ਥੋੜ੍ਹੀ ਮਾਤਰਾ ਵਿੱਚ ਕਰੈਕ ਕੋਕੀਨ ਦੇ ਨਾਲ-ਨਾਲ ਪੰਜ ਗੰਨਜ਼ ਜ਼ਬਤ ਕੀਤੀਆਂ।