Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਲਾਈਫ ਸਟਾਈਲ

ਕੰਪਿਊਟਰ 'ਤੇ ਕੰਮ ਕਰਦੇ ਹੋ ਤਾਂ ਅਪਣਾਓ ਇਹ ਬਿਊਟੀ ਟਿਪਸ

October 21, 2020 09:35 AM

ਅੱਜ ਦੇ ਸਮੇਂ ਵਿੱਚ ਔਰਤਾਂ ਨੂੰ ਆਪਣਾ ਦਫਤਰ ਵਰਕਰ ਪੂਰਾ ਕਰਨ ਦੇ ਲਈ ਕਾਫੀ ਲੰਮੇ ਸਮੇਂ ਤੱਕ ਕੰਪਿਊਟਰ ਸਕਰੀਨ ਦੇ ਸਾਹਮਣੇ ਬੈਠ ਕੇ ਕੰਮ ਕਰਨਾ ਪੈਂਦਾ ਹੈ। ਖਾਸ ਤੌਰ 'ਤੇ ਜਦ ਤੋਂ ਵਰਕ ਫਰਾਮ ਹੋਮ ਦੀ ਸੁਵਿਧਾ ਦਿੱਤੀ ਗਈ ਹੈ, ਤਦ ਤੋਂ ਕੰਪਿਊਟਰ ਦੇ ਸਾਹਮਣੇ ਬੈਠਣ ਦਾ ਇਹ ਸਿਲਸਿਲਾ ਪਹਿਲਾਂ ਤੋਂ ਕਿਤੇ ਜ਼ਿਆਦਾ ਵੱਧ ਗਿਆਹੈ। ਅਜਿਹੇ ਵਿੱਚ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਕਿਨ 'ਤੇ ਵੀ ਥੋੜ੍ਹਾ ਧਿਆਨ ਦਿਓ। ਦਰਅਸਲ ਲੰਮੇ ਸਮੇਂ ਤੱਕ ਜਦ ਕੰਪਿਊਟਰ ਦੇ ਸਾਹਮਣੇ ਬੈਠ ਕੇ ਕੰਮ ਕੀਤਾ ਜਾਂਦਾ ਹੈ ਤਾਂ ਇਸ ਨਾਲ ਤੁਹਾਡੀ ਸਕਿਨ 'ਤੇ ਹੀ ਜ਼ੋਰ ਨਹੀਂ ਪੈਂਦਾ, ਬਲਕਿ ਸਕਿਨ ਵੀ ਪ੍ਰਭਾਵਿਤ ਹੁੰਦੀ ਹੈ। ਸਕਿਨ ਕੇਅਰ ਐਕਸਪਰਟ ਦੱਸਦੇ ਹਨ ਕਿ ਕੰਪਿਊਟਰ ਦੀ ਸਕਰੀਨ ਤੋਂ ਹਾਨੀਕਾਰਕ ਕਿਰਨਾਂ ਨਿਕਲਦੀਆਂ ਹਨ, ਜੋ ਤੁਹਾਡੀ ਸਕਿਨ ਨੂੰ ਗੰਭੀਰ ਰੂਪ ਤੋਂ ਪ੍ਰਭਾਵਤ ਕਰਦੀਆਂ ਹਨ। ਤਾਂ ਚੱਲੋ ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦੱਸ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀ ਕੰਪਿਊਟਰ ਦੇ ਸਾਹਮਣੇ ਬੈਠਦੇ ਹੋਏ ਵੀ ਆਪਣੀ ਸਕਿਨ ਦਾ ਖਿਆਲ ਰੱਖ ਸਕਦੇ ਹੋ। :
ਸਨਸਕਰੀਨ ਲਗਾਓ
ਸਕਿਨ ਕੇਅਰ ਮਾਹਰਾਂ ਦੀ ਮੰਨੀਏ ਤਾਂ ਕੰਪਿਊਟਰ ਸਕਰੀਨ ਦੇ ਸਾਹਮਣੇ ਬੈਠਦੇ ਹੋਏ ਤੁਹਾਨੂੰ ਸਨਸਕਰੀਨ ਜ਼ਰੂਰ ਲਗਾਉਣਾ ਚਾਹੀਦਾ ਹੈ। ਸਨਸਕਰੀਨ ਲੈਪਟਾਪ ਸਕਰੀਨ 'ਚੋਂ ਨਿਕਲਣ ਵਾਲੀਆਂ ਹਾਨੀਕਾਰਕ ਕਿਰਨਾਂ ਨੂੰ ਤੁਹਾਡੀ ਸਕਿਨ ਤੱਕ ਪਹੁੰਚਣ ਵਿੱਚ ਰੋਕਣ ਿਵੱਚ ਮਦਦ ਕਰਦਾ ਹੈ। ਇਥੋਂ ਤੱਕ ਕਿ ਜੇ ਤੁਸੀਂ ਘਰ ਤੋਂ ਕੰਮ ਕਰ ਰਹੇ ਹੋ ਤਾਂ ਵੀ ਐਸ ਪੀ ਐਫ ਤੀਹ ਲਗਾਉਣਾ ਜ਼ਰੂਰੀ ਹੈ। ਇਸ ਦੇ ਇਲਾਵਾ, ਹਰ ਦੋ-ਤਿੰਨ ਘੰਟੇ ਦੇ ਬਾਅਦ ਐਸ ਪੀ ਐਫ ਨੂੰ ਫਿਰ ਤੋਂ ਸਕਰੀਨ 'ਤੇ ਅਪਲਾਈ ਕਰੋ।
ਬਰੇਕ ਜ਼ਰੂਰ ਲਓ
ਸਕਿਨ ਕੇਅਰ ਐਕਸਪਰਟ ਕਹਿੰਦੇ ਹਨ ਕਿ ਕੰਮ ਦੇ ਵਿੱਚ 10-15 ਮਿੰਟ ਦਾ ਬ੍ਰੇਕ ਲੈਣਾ ਬੇਹੱਦ ਜ਼ਰੂਰੀ ਹੈ। ਇਹ ਕਿਰਨਾਂ ਨੂੰ ਲਗਾਤਾਰ ਸਕਿਨ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੰਦਾ ਹੈ। ੲਸ ਦੇ ਇਲਾਵਾ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਪੈਨ ਅਤੇ ਪੇਪਰ 'ਤੇ ਕਰ ਸਕਦੇ ਹੋ, ਉਸ ਦੇ ਲਈ ਕੰਪਿਊਟਰ ਦੇ ਸਾਹਮਣੇ ਨਾ ਬੈਠੋ। ਜਿਵੇਂ ਪੀ ਡੀ ਐਫ ਪੜ੍ਹਨ ਦੇ ਬਜਾਏ ਕਿਤਾਬ ਪੜ੍ਹੋ। ਇਸ ਨਾਲ ਤੁਸੀਂ ਆਪਣੀ ਸਕਿਨ ਡੈਮੇਜ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹੋ।
ਟੋਨਰ ਦਾ ਇਸਤੇਮਾਲ
ਜਦ ਤੁਸੀਂ ਲੰਮੇ ਸਮੇਂ ਤੱਕ ਕੰਪਿਊਟਰ ਦੇ ਸਾਹਮਣੇ ਕੰਮ ਕਰਦੇ ਹੋ ਤਾਂ ਤੁਹਾਡੀ ਸਕਿਨ ਡਲ ਹੋ ਜਾਂਦੀ ਹੈ ਜਾਂਦੀ ਹੈ। ਅਜਿਹੇ ਵਿੱਚ ਸਕਿਨ ਨੂੰ ਡਲਨੈਸ ਤੋਂ ਬਚਾਉਣ ਦੇ ਲਈ ਟੋਨਰ ਦੀ ਵਰਤੋਂ ਕਰਨੀ ਜ਼ਰੂਰੀ ਹੈ। ਬਿਹਤਰ ਹੋਵੇਗਾ ਕਿ ਤੁਸੀਂ ਅਲਕੋਹਲ ਫਰੀ ਟੋਨਰ ਦੀ ਵਰਤੋਂ ਕਰੋ।
ਮਸਾਜ ਕਰੋ
ਜਦ ਤੁਸੀਂ ਲੰਮੇ ਸਮੇਂ ਤੱਕ ਕੰਪਿਊਟਰ ਸਾਹਮਣੇ ਬੈਠਦੇ ਹੋ, ਤਾਂ ਤੁਹਾਡੀ ਸਕਿਨ ਥਕੀ ਹੋਈ ਅਤੇ ਸੁਸਤ ਹੋ ਜਾਂਦੀ ਹੈ। ਇਸ ਨੂੰ ਫਿਰ ਤੋਂ ਚੁਸਤ ਬਣਾਉਣ ਲਈ ਤੁਹਾਡੀ ਸਰਕੂਲੇਸ਼ਨ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ। ਇਸ ਦੇ ਲਈ ਇੱਕ ਚੰਗੀ ਮਾਲਿਸ਼ ਨਾਲ ਬਿਹਤਰ ਕੁਝ ਵੀ ਨਹੀਂ ਹੈ। ਸਮਾਂ ਮਿਲਣ ਤੇ ਫੇਸ ਮਸਾਜ ਜ਼ਰੂਰ ਕਰੋ। ਚਿਹਰੇ ਦੀ ਮਾਲਿਸ਼ ਕਰਨ ਦੇ ਲਈ ਕਿਸੇ ਚੰਗੇ ਜੈਲ ਜਾਂ ਕ੍ਰੀਮ ਆਧਾਰਤ ਉਤਪਾਦ ਦੀ ਵਰਤੋਂ ਕਰੋ। ਚਿਹਰੇ ਦੀ ਮਾਲਿਸ਼ ਕਰਨ ਦੇ ਲਈ ਤੁਸੀਂ ਰੋਲਰ-ਮਸਾਜਰ ਦੀ ਵੀ ਵਰਤੋਂ ਕਰ ਸਕਦੇ ਹੋ। ਇਹ ਸਕਿਨ ਨੂੰ ਆਰਾਮ ਦਿੰਦਾ ਹੈ ਅਤੇ ਸਰਕੂਲੇਸ਼ਨ ਵਿੱਚ ਵੀ ਸੁਧਾਰ ਕਰਦਾ ਹੈ।

 

 
Have something to say? Post your comment