Welcome to Canadian Punjabi Post
Follow us on

26

September 2024
 
ਕੈਨੇਡਾ

ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸ

September 19, 2024 10:25 PM

ਓਟਵਾ, 19 ਸਤੰਬਰ (ਪੋਸਟ ਬਿਊਰੋ): ਕੰਜ਼ਰਵੇਟਿਵ ਆਗੂ ਪਿਅਰੇ ਪੋਲੀਏਵਰ ਅਤੇ ਐੱਨਡੀਪੀ ਆਗੂ ਜਗਮੀਤ ਸਿੰਘ ਵਿੱਚ ਵੀਰਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਤਿੱਖੀ ਬਹਿਸ ਹੋਈ। ਜਗਮੀਤ ਸਿੰਘ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਖਿਲਾਫ ਕੰਜ਼ਰਵੇਟਿਵ ਦੇ ਪਹਿਲੇ ਬੇਭਰੋਸਗੀ ਮਤੇ ਦਾ ਸਮਰਥਨ ਨਹੀਂ ਕਰੇਗੀ। ਪੋਲੀਏਵਰ ਨੇ ਪ੍ਰਸ਼ਨਕਾਲ ਦੌਰਾਨ ਜਗਮੀਤ ਸਿੰਘ ਨੂੰ ਇੱਕ ਨਕਲੀ, ਦਿਖਾਵਾ ਕਰਨ ਵਾਲਾ ਅਤੇ ਧੋਖੇਬਾਜ਼ ਕਿਹਾ। ਭਵਿੱਖ ਵਿੱਚ ਕੋਈ ਵੀ ਇਸ ਵਿਕਾਊ ਐੱਨਡੀਪੀ ਆਗੂ ਦੀਆਂ ਗੱਲਾਂ `ਤੇ ਕਿਵੇਂ ਵਿਸ਼ਵਾਸ ਕਰ ਸਕਦਾ ਹੈ ? ਉਨ੍ਹਾਂ ਨੇ ਸਰਕਾਰ ਦੇ ਕਿਸੇ ਮੈਂਬਰ ਦੀ ਥਾਂ ਜਗਮੀਤ ਸਿੰਘ ਤੋਂ ਸਵਾਲ ਪੁੱਛੇ। ਜਦੋਂ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਐੱਨਡੀਪੀ ਸੰਸਦਾਂ ਵਲੋਂ ਰੌਲਾ ਸ਼ੁਰੂ ਕਰ ਦਿੱਤਾ ਗਿਆ, ਜਿਸ ਵਿੱਚ ਇਹ ਸ਼ਿਕਾਇਤ ਵੀ ਸ਼ਾਮਿਲ ਸੀ ਕਿ ਇਹ ਸਵਾਲ ਸਰਕਾਰੀ ਕੰਮਕਾਜ਼ ਨਾਲ ਸਬੰਧਤ ਨਹੀਂ ਸੀ।ਸਦਨ ਦੇ ਪ੍ਰਧਾਨ ਗਰੇਗ ਫ੍ਰਗਸ ਨੇ ਸਦਨ ਦੀ ਕਾਰਵਾਈ ਨੂੰ ਕੁੱਝ ਮਿੰਟਾਂ ਲਈ ਰੋਕ ਦਿੱਤਾ।

ਇਸਦੇ ਚਲਦੇ ਸਦਨ ਦੇ ਪ੍ਰਧਾਨ ਫ੍ਰਗਸ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਕ੍ਰਿਪਾ ਯਾਦ ਰੱਖੋ ਕਿ ਕੈਨੇਡੀਅਨ ਲੋਕ ਸਾਨੂੰ ਵੇਖ ਰਹੇ ਹਨ ਅਤੇ ਸਾਨੂੰ ਆਪਣੇ ਹਰ ਇੱਕ ਚੋਣ ਖੇਤਰ ਅਤੇ ਪੂਰੇ ਦੇਸ਼ ਲਈ ਵਾਸਤਵ ਵਿੱਚ ਲੋੜੀਂਦੇ ਤਰੀਕੇ ਨਾਲ ਵਿਵਹਾਰ ਕਰਨਾ ਚਾਹੀਦਾ ਹੈ।
ਦੋਨਾਂ ਨੇਤਾਵਾਂ ਵਿਚਕਾਰ ਤਨਾਅ ਉਦੋਂ ਹੋਰ ਵਧ ਗਿਆ ਜਦੋਂ ਜਗਮੀਤ ਸਿੰਘ ਨੇ ਐਲਾਨ ਕੀਤਾ ਕਿ ਐੱਨਡੀਪੀ ਅਗਲੇ ਹਫ਼ਤੇ ਬੇਭਰੋਸਗੀ ਮਤੇ `ਤੇ ਵੋਟ ਵਿੱਚ ਲਿਬਰਲ ਸਰਕਾਰ ਦਾ ਸਮਰਥਨ ਕਰੇਗੀ।
ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲ ਦਾ ਸਮਰਥਨ ਕਰਨ ਦਾ ਉਨ੍ਹਾਂ ਦੀ ਪਾਰਟੀ ਦਾ ਫ਼ੈਸਲਾ ਡੈਂਟਲ ਕੇਅਰ ਅਤੇ ਫਾਰਮਾਕੇਅਰ ਵਰਗੇ ਪ੍ਰੋਗਰਾਮਾਂ ਵਿੱਚ ਸੰਭਾਵੀ ਕੰਜ਼ਰਵੇਟਿਵ ਕਟੌਤੀ ਖਿਲਾਫ ਪ੍ਰਤੀਰੋਧ ਕਰਨਾ ਹੈ।
ਜਗਮੀਤ ਸਿੰਘ ਨੇ ਕਿਹਾ ਕਿ ਅੱਗੇ ਵਧਣ ਵਾਲਾ ਫ਼ੈਸਲਾ ਕੈਨੇਡੀਅਨ ਲੋਕਾਂ ਅਤੇ ਮੱਧ ਵਰਗ ਲਈ ਬਹੁਤ ਮਹੱਤਵਪੂਰਣ ਹੈ। ਇਸ ਲਈ ਪਿਅਰੇ ਪੋਲੀਏਵਰ ਇਹ ਨਾ ਦੱਸਣ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਅਸੀਂ ਕਿਸੇ ਅਜਿਹੇ ਵਿਅਕਤੀ ਦੀ ਗੱਲ ਨਹੀਂ ਸੁਣਾਂਗੇ ਜੋ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀਆਂ ਚੀਜ਼ਾਂ ਵਿੱਚ ਕਟੌਤੀ ਕਰਨਾ ਚਾਹੁੰਦੇ ਹਨ।
ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਗਮੀਤ ਸਿੰਘ ਤੋਂ ਵਾਰ-ਵਾਰ ਪੁੱਛਿਆ ਗਿਆ ਕਿ ਉਹ ਆਪਣੀ ਪਾਰਟੀ ਦੇ ਸਪਲਾਈ ਐਂਡ ਕਾਨਫੀਡੈਂਸ ਡੀਲ ਤੋਂ ਬਾਹਰ ਨਿਕਲਣ ਦੇ ਕੁੱਝ ਹੀ ਦਿਨਾਂ ਬਾਅਦ ਟਰੂਡੋ ਸਰਕਾਰ ਦਾ ਸਮਰਥਨ ਕਿਵੇਂ ਕਰ ਸਕਦੇ ਹਨ।

ਇਸ `ਤੇ ਜਗਮੀਤ ਸਿੰਘ ਨੇ ਕਿਹਾ ਕਿ ਮੈਂ ਆਪਣੇ ਸ਼ਬਦਾਂ `ਤੇ ਕਾਇਮ ਹਾਂ। ਟਰੂਡੋ ਨੇ ਤੁਹਾਨੂੰ ਨਿਰਾਸ਼ ਕੀਤਾ ਹੈ ਅਤੇ ਉਨ੍ਹਾਂ ਨੂੰ ਇੱਕ ਹੋਰ ਮੌਕਾ ਨਹੀਂ ਮਿਲਣਾ ਚਾਹੀਦਾ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਟਵਾ ਨਾਲ ਸੰਬੰਧਤ ਦੋ ਕੈਨੇਡੀਅਨਜ ਦੀ਼ ਲੇਬਨਾਨ ਵਿੱਚ ਹਵਾਈ ਹਮਲੇ `ਚ ਮੌਤ ਸੜਕ `ਤੇ ਸੁੱਟਿਆ ਮਿਲਿਆ ਚੋਰੀ ਹੋਈ ਕਾਰਵੇਟ ਕਾਰ ਦਾ ਖੋਲ ਹੁਣ ਸੀਨੀਅਰਜ਼ ਲੈਣਗੇ ਮਾਡਲ ਟੀ ਫੋਰਡ ਦੀ replica ਵਾਲੇ ਵਾਹਨ ਵਿਚ ਝੂਟੇ, ਅਲਬਰਟਾ ਸ਼ਹਿਰ ਦੇ ਗੋਲਡਨ ਕਲੱਬ ਨੇ ਖਰੀਦਿਆ ਵਾਹਨ ਵਾਲਮਾਰਟ ਕੈਨੇਡਾ ਪ੍ਰਤੀ ਘੰਟਾ ਕਰਮਚਾਰੀਆਂ ਦੀ ਤਨਖਾਹ ਵਿੱਚ 92 ਮਿਲੀਅਨ ਡਾਲਰ ਦਾ ਕਰੇਗਾ ਵਾਧਾ ਟਰੂਡੋ ਸਰਕਾਰ ਡਿੱਗਣ ਤੋਂ ਬਚੀ, ਟਰੂਡੋ ਨੂੰ ਸ਼ਾਸਨ ਜਾਰੀ ਰੱਖਣ ਲਈ ਮਿਲੇ ਜ਼ਰੂਰੀ ਵੋਟ ਗਰੈਂਡ ਫੋਰਕਸ, ਬੀ.ਸੀ. ਦੇ ਜੰਗਲ ਵਿਚ ਲੱਗੀ ਅੱਗ, ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ ਬੀਮਾਰੀ ਦੇ ਖਤਰੇ ਕਾਰਨ ਡੇਨੋਨ ਕੈਨੇਡਾ ਨੇ ਦਹੀ ਵਾਪਿਸ ਮੰਗਵਾਇਆ ਟੋਰਾਂਟੋ ਨਿਵਾਸੀ ਸੰਗੀਤਕਾਰ ਦੀ ਹਾਦਸੇ ਵਿੱਚ ਮੌਤ, ਪ੍ਰਤੀਭਾਸ਼ਾਲੀ ਅਤੇ ਸੁੰਦਰ ਇਨਸਾਨ ਵਜੋਂ ਲੋਕਾਂ ਵੱਲੋਂ ਦਿੱਤੀ ਗਈ ਸ਼ਰਧਾਂਜ਼ਲੀ ਕਰਿਸਟੀ ਪਿਟਸ ਵਿੱਚ ਬਹਿਸ ਦੌਰਾਨ 2 ਲੋਕਾਂ `ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਕਰ ਰਹੀ ਭਾਲ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ- ਹਾਈਵੇ 401 ਦੇ ਹੇਠਾਂ ਇੱਕ ਸੁਰੰਗ ਬਣਾਉਣਾ ਚਾਹੁੰਦੇ ਹਨ