Welcome to Canadian Punjabi Post
Follow us on

26

September 2024
 
ਕੈਨੇਡਾ

ਬੀਮਾਰੀ ਦੇ ਖਤਰੇ ਕਾਰਨ ਡੇਨੋਨ ਕੈਨੇਡਾ ਨੇ ਦਹੀ ਵਾਪਿਸ ਮੰਗਵਾਇਆ

September 25, 2024 02:15 PM

ਓਟਵਾ, 25 ਸਤੰਬਰ (ਪੋਸਟ ਬਿਊਰੋ): ਇੱਕ ਪ੍ਰਮੁੱਖ ਦਹੀ ਨਿਰਮਾਤਾ ਕੈਨੇਡਾ ਵਿੱਚ ਆਪਣੇ ਇੱਕ ਬਰਾਂਡ ਨੂੰ ਵਾਪਿਸ ਮੰਗਵਾ ਰਿਹਾ ਹੈ, ਕਿਉਂਕਿ ਉਸਨੂੰ ਚਿੰਤਾ ਹੈ ਕਿ ਇਹ ਲੋਅ ਇਮੀਊਨਿਟੀ ਸਿਸਟਮ ਵਾਲੇ ਲੋਕਾਂ ਵਿੱਚ ਬੀਮਾਰੀ ਦਾ ਕਾਰਨ ਬਣ ਸਕਦਾ ਹੈ।
ਡੇਨੋਨ ਕੈਨੇਡਾ Danone Canada ਨੇ ਆਪਣੇ ਕਿਰਕਲੈਂਡ ਸਿਗਨੇਚਰ ਪ੍ਰੋਬਾਔਟਿਕ ਦਹੀ ਨੂੰ ਖਰੀਦਣ ਵਾਲੇ ਉਪਭੋਗਤਾਵਾਂ ਤੋਂ ਉਤਪਾਦ ਨਾ ਖਾਣ ਲਈ ਕਿਹਾ ਹੈ। ਦਹੀ ਨੂੰ 100 ਗਰਾਮ ਸਰਵਿੰਗ ਦੇ 24 ਪੈਕ ਵਿੱਚ ਵੇਚਿਆ ਗਿਆ ਸੀ। ਜਿਸ `ਤੇ ਕਾਸਟਕੋ ਆਈਟਮ ਪਹਿਚਾਣ ਨੰਬਰ 1264134 ਸੀ।
ਕੰਪਨੀ ਨੇ ਕਿਹਾ ਕਿ ਖਪਤਕਾਰ ਇਸਨੂੰ ਕਾਸਟਕੋ ਗੁਦਾਮ ਵਿੱਚ ਵਾਪਿਸ ਕਰਕੇ ਪੂਰਾ ਰਿਫੰਡ ਪ੍ਰਾਪਤ ਕਰ ਸਕਦੇ ਹਨ। ਦਹੀ ਵਿੱਚ ਇੱਕ ਪ੍ਰਕਾਰ ਦਾ ਖਮੀਰ ਹੋ ਸਕਦਾ ਹੈ ਜੋ ਬੀਮਾਰੀ ਦਾ ਕਾਰਨ ਬਣ ਸਕਦਾ ਹੈ।
ਡੇਨੋਨ ਕੈਨੇਡਾ ਨੇ ਸੋਮਵਾਰ ਨੂੰ ਇੱਕ ਲਿਖਤੀ ਨੋਟਿਸ ਵਿੱਚ ਕਿਹਾ ਕਿ ਫੂਡ ਸੁਰੱਖਿਆ ਜ਼ੋਖਮ ਘੱਟ ਹੈ ਕਿਉਂਕਿ ਇਹ ਖਮੀਰ ਰੇਫਰਿਜਰੇਟਡ ਤਾਪਮਾਨ ਵਿੱਚ ਵਧਣ ਲਈ ਨਹੀਂ ਜਾਣਿਆ ਜਾਂਦਾ ਹੈ, ਜਿਸਨੂੰ ਕਾਸਟਕੋ ਨੇ ਪ੍ਰਭਾਵਿਤ ਗਾਹਕਾਂ ਨੂੰ ਭੇਜਿਆ ਅਤੇ ਆਪਣੀ ਵੈੱਬਸਾਈਟ `ਤੇ ਪੋਸਟ ਕੀਤਾ। ਇਸਤੋਂ ਹੋਣ ਵਾਲੀ ਕਿਸੇ ਵੀ ਮੁਸ਼ਕਿਲ ਲਈ ਅਸੀਂ ਮੁਆਫੀ ਚਾਹੁੰਦੇ ਹਾਂ। ਪ੍ਰਭਾਵਿਤ ਉਤਪਾਦਾਂ ਦੀ ਬੈਸਟ ਬੀਫੋਰ ਤਾਰੀਕਾਂ 18, 20 ਅਤੇ 22 ਅਕਤੂਬਰ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਟਵਾ ਨਾਲ ਸੰਬੰਧਤ ਦੋ ਕੈਨੇਡੀਅਨਜ ਦੀ਼ ਲੇਬਨਾਨ ਵਿੱਚ ਹਵਾਈ ਹਮਲੇ `ਚ ਮੌਤ ਸੜਕ `ਤੇ ਸੁੱਟਿਆ ਮਿਲਿਆ ਚੋਰੀ ਹੋਈ ਕਾਰਵੇਟ ਕਾਰ ਦਾ ਖੋਲ ਹੁਣ ਸੀਨੀਅਰਜ਼ ਲੈਣਗੇ ਮਾਡਲ ਟੀ ਫੋਰਡ ਦੀ replica ਵਾਲੇ ਵਾਹਨ ਵਿਚ ਝੂਟੇ, ਅਲਬਰਟਾ ਸ਼ਹਿਰ ਦੇ ਗੋਲਡਨ ਕਲੱਬ ਨੇ ਖਰੀਦਿਆ ਵਾਹਨ ਵਾਲਮਾਰਟ ਕੈਨੇਡਾ ਪ੍ਰਤੀ ਘੰਟਾ ਕਰਮਚਾਰੀਆਂ ਦੀ ਤਨਖਾਹ ਵਿੱਚ 92 ਮਿਲੀਅਨ ਡਾਲਰ ਦਾ ਕਰੇਗਾ ਵਾਧਾ ਟਰੂਡੋ ਸਰਕਾਰ ਡਿੱਗਣ ਤੋਂ ਬਚੀ, ਟਰੂਡੋ ਨੂੰ ਸ਼ਾਸਨ ਜਾਰੀ ਰੱਖਣ ਲਈ ਮਿਲੇ ਜ਼ਰੂਰੀ ਵੋਟ ਗਰੈਂਡ ਫੋਰਕਸ, ਬੀ.ਸੀ. ਦੇ ਜੰਗਲ ਵਿਚ ਲੱਗੀ ਅੱਗ, ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ ਟੋਰਾਂਟੋ ਨਿਵਾਸੀ ਸੰਗੀਤਕਾਰ ਦੀ ਹਾਦਸੇ ਵਿੱਚ ਮੌਤ, ਪ੍ਰਤੀਭਾਸ਼ਾਲੀ ਅਤੇ ਸੁੰਦਰ ਇਨਸਾਨ ਵਜੋਂ ਲੋਕਾਂ ਵੱਲੋਂ ਦਿੱਤੀ ਗਈ ਸ਼ਰਧਾਂਜ਼ਲੀ ਕਰਿਸਟੀ ਪਿਟਸ ਵਿੱਚ ਬਹਿਸ ਦੌਰਾਨ 2 ਲੋਕਾਂ `ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਕਰ ਰਹੀ ਭਾਲ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ- ਹਾਈਵੇ 401 ਦੇ ਹੇਠਾਂ ਇੱਕ ਸੁਰੰਗ ਬਣਾਉਣਾ ਚਾਹੁੰਦੇ ਹਨ ਮਾਂਕਟਨ ਹਾਈਵੇ `ਤੇ ਪੈਦਲ ਜਾ ਰਹੇ ਵਿਅਕਤੀ ਦੀ ਐੱਸਯੂਵੀ ਦੀ ਟੱਕਰ ਨਾਲ ਮੌਤ