Welcome to Canadian Punjabi Post
Follow us on

26

September 2024
 
ਕੈਨੇਡਾ

ਕਰਿਸਟੀ ਪਿਟਸ ਵਿੱਚ ਬਹਿਸ ਦੌਰਾਨ 2 ਲੋਕਾਂ `ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਕਰ ਰਹੀ ਭਾਲ

September 25, 2024 01:35 PM

ਟੋਰਾਂਟੋ, 25 ਸਤੰਬਰ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਸ਼ਹਿਰ ਦੇ ਕਰਿਸਟੀ ਪਿਟਸ ਨੇਬਰਹੁੱਡ ਵਿੱਚ ਮੰਗਲਵਾਰ ਸਵੇਰੇ ਦੋ ਲੋਕਾਂ ਨੂੰ ਚਾਕੂ ਮਾਰਨ ਵਾਲੇ ਮੁਲਜ਼ਮ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਕਰਿਸਟੀ ਸਟਰੀਟ ਅਤੇ ਬਲੂਰ ਸਟਰੀਟ ਵੇਸਟ ਦੇ ਇਲਾਕੇ ਵਿੱਚ ਰਾਤ 1 ਵਜੇ ਦੇ ਲਗਭਗ ਚਾਕੂ ਨਾਲ ਹਮਲੇ ਦੀ ਕਾਲ ਮਿਲੀ। ਅਧਿਕਾਰੀਆਂ ਨੂੰ ਪਤਾ ਚੱਲਿਆ ਹੈ ਕਿ ਇੱਕ ਵਿਅਕਤੀ ਅਤੇ ਲੋਕਾਂ ਦੇ ਇੱਕ ਗਰੁੱਪ ਵਿਚਕਾਰ ਬਹਿਸ ਵਧ ਗਈ। ਵਿਅਕਤੀ ਗਰੁੱਪ ਕੋਲ ਗਿਆ ਅਤੇ ਕਈ ਲੋਕਾਂ ਨੂੰ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ। ਇਸਤੋਂ ਬਾਅਦ ਉਹ ਇਲਾਕੇ ਵਿਚੋਂ ਭੱਜ ਗਿਆ। ਪੁਲਿਸ ਨੇ ਕਿਹਾ ਕਿ ਦੋ ਪੁਰਸ਼ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿਚੋਂ ਇੱਕ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਨ ਅਤੇ ਦੂਜੇ ਨੂੰ ਜਾਨਲੇਵਾ ਸੱਟਾਂ ਨਹੀਂ ਲੱਗੀਆਂ। ਪੁਲਿਸ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਸ਼ੱਕੀ ਨੇ ਚਾਕੂ ਦਾ ਇਸਤੇਮਾਲ ਕੀਤਾ ਸੀ।
ਮੰਗਲਵਾਰ ਸ਼ਾਮ ਨੂੰ ਇੱਕ ਪ੍ਰੈੱਸ ਰਿਲੀਜ਼ ਵਿੱਚ, ਜਾਂਚਕਰਤਾਵਾਂ ਨੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕੀਤੀਆਂ, ਜਿਸਨੂੰ ਦੁਬਲਾ- ਪਤਲਾ ਅਤੇ ਕਾਲੇ ਛੋਟੇ ਵਾਲਾਂ ਵਾਲਾ ਪੁਰਸ਼ ਦੱਸਿਆ ਗਿਆ। ਉਸਨੂੰ ਆਖਰੀ ਵਾਰ ਕਾਲੇ ਕੱਪੜੇ ਅਤੇ ਸਫੇਦ ਜੁੱਤੇ ਪਹਿਨੇ ਅਤੇ ਕਾਲੇ ਰੰਗ ਦਾ ਬੈਗ ਨਾਲ ਵੇਖਿਆ ਗਿਆ ਸੀ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਟਵਾ ਨਾਲ ਸੰਬੰਧਤ ਦੋ ਕੈਨੇਡੀਅਨਜ ਦੀ਼ ਲੇਬਨਾਨ ਵਿੱਚ ਹਵਾਈ ਹਮਲੇ `ਚ ਮੌਤ ਸੜਕ `ਤੇ ਸੁੱਟਿਆ ਮਿਲਿਆ ਚੋਰੀ ਹੋਈ ਕਾਰਵੇਟ ਕਾਰ ਦਾ ਖੋਲ ਹੁਣ ਸੀਨੀਅਰਜ਼ ਲੈਣਗੇ ਮਾਡਲ ਟੀ ਫੋਰਡ ਦੀ replica ਵਾਲੇ ਵਾਹਨ ਵਿਚ ਝੂਟੇ, ਅਲਬਰਟਾ ਸ਼ਹਿਰ ਦੇ ਗੋਲਡਨ ਕਲੱਬ ਨੇ ਖਰੀਦਿਆ ਵਾਹਨ ਵਾਲਮਾਰਟ ਕੈਨੇਡਾ ਪ੍ਰਤੀ ਘੰਟਾ ਕਰਮਚਾਰੀਆਂ ਦੀ ਤਨਖਾਹ ਵਿੱਚ 92 ਮਿਲੀਅਨ ਡਾਲਰ ਦਾ ਕਰੇਗਾ ਵਾਧਾ ਟਰੂਡੋ ਸਰਕਾਰ ਡਿੱਗਣ ਤੋਂ ਬਚੀ, ਟਰੂਡੋ ਨੂੰ ਸ਼ਾਸਨ ਜਾਰੀ ਰੱਖਣ ਲਈ ਮਿਲੇ ਜ਼ਰੂਰੀ ਵੋਟ ਗਰੈਂਡ ਫੋਰਕਸ, ਬੀ.ਸੀ. ਦੇ ਜੰਗਲ ਵਿਚ ਲੱਗੀ ਅੱਗ, ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ ਬੀਮਾਰੀ ਦੇ ਖਤਰੇ ਕਾਰਨ ਡੇਨੋਨ ਕੈਨੇਡਾ ਨੇ ਦਹੀ ਵਾਪਿਸ ਮੰਗਵਾਇਆ ਟੋਰਾਂਟੋ ਨਿਵਾਸੀ ਸੰਗੀਤਕਾਰ ਦੀ ਹਾਦਸੇ ਵਿੱਚ ਮੌਤ, ਪ੍ਰਤੀਭਾਸ਼ਾਲੀ ਅਤੇ ਸੁੰਦਰ ਇਨਸਾਨ ਵਜੋਂ ਲੋਕਾਂ ਵੱਲੋਂ ਦਿੱਤੀ ਗਈ ਸ਼ਰਧਾਂਜ਼ਲੀ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ- ਹਾਈਵੇ 401 ਦੇ ਹੇਠਾਂ ਇੱਕ ਸੁਰੰਗ ਬਣਾਉਣਾ ਚਾਹੁੰਦੇ ਹਨ ਮਾਂਕਟਨ ਹਾਈਵੇ `ਤੇ ਪੈਦਲ ਜਾ ਰਹੇ ਵਿਅਕਤੀ ਦੀ ਐੱਸਯੂਵੀ ਦੀ ਟੱਕਰ ਨਾਲ ਮੌਤ