Welcome to Canadian Punjabi Post
Follow us on

26

September 2024
 
ਕੈਨੇਡਾ

ਟੋਰਾਂਟੋ ਨਿਵਾਸੀ ਸੰਗੀਤਕਾਰ ਦੀ ਹਾਦਸੇ ਵਿੱਚ ਮੌਤ, ਪ੍ਰਤੀਭਾਸ਼ਾਲੀ ਅਤੇ ਸੁੰਦਰ ਇਨਸਾਨ ਵਜੋਂ ਲੋਕਾਂ ਵੱਲੋਂ ਦਿੱਤੀ ਗਈ ਸ਼ਰਧਾਂਜ਼ਲੀ

September 25, 2024 01:59 PM

ਟੋਰਾਂਟੋ, 25 ਸਤੰਬਰ (ਪੋਸਟ ਬਿਊਰੋ): ਸੋਮਵਾਰ ਸ਼ਾਮ ਨੂੰ ਜੰਕਸ਼ਨ ਨੇਬਰਹੁੱਡ ਵਿੱਚ ਹੋਈ ਟੱਕਰ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਿਸਨੂੰ ਪ੍ਰਤੀਭਾਸ਼ਾਲੀ ਅਤੇ ਸੁੰਦਰ ਇਨਸਾਨ ਦੇ ਰੂਪ ਵਿੱਚ ਯਾਦ ਕੀਤਾ ਜਾ ਰਿਹਾ ਹੈ, ਜੋ ਟੋਰੰਟੋ ਦੇ ਜੈਜ ਕਮਿਊਨਿਟੀ ਦੀ ਇੱਕ ਹਰਮਨਪਿਆਰੇ ਮੈਂਬਰ ਸਨ।
ਬੁੱਧਵਾਰ ਨੂੰ ਨਿਵਾਸੀਆਂ ਨੇ ਏਨੇਟ ਸਟਰੀਟ ਅਤੇ ਪੈਸਿਫਿਕ ਏਵੇਨਿਊ ਦੇ ਕੋਨੇ `ਤੇ ਇੱਕ ਅਸਥਾਈ ਸਮਾਰਕ `ਤੇ ਫੁੱਲ ਚੜਾਏ ਅਤੇ ਮੋਮਬੱਤੀਆਂ ਜਗਾਈਆਂ, ਜਿੱਥੇ ਜੂਲੀਆ ਕਲੀਵਲੈਂਡ ਦੀ ਮੌਤ ਹੋਈ ਸੀ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਇੱਕ ਹੁੰਡਈ ਏਲਾਂਟਰਾ ਨੇ ਚੁਰਾਹੇ `ਤੇ ਇੱਕ ਹੁੰਡਈ ਟਕਸਨ ਨੂੰ ਟੱਕਰ ਮਾਰੀ ਅਤੇ ਉੱਤਰ-ਪੱਛਮੀ ਕੋਨੇ `ਤੇ ਮੁੜ ਗਈ, ਜਿਸ ਨਾਲ ਕਲੀਵਲੈਂਡ ਅਤੇ ਉਸਦੇ ਸਾਥੀ ਜੌਨ ਨੂੰ ਸੱਟਾਂ ਲੱਗੀਆਂ।
ਉਸਨੂੰ ਘਟਨਾ ਸਥਾਨ `ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਜਦੋਂਕਿ ਜੌਨ ਅਤੇ ਟਕਸਨ ਦੇ ਚਾਲਕ ਨੂੰ ਮਾਮੂਲੀ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ। ਟੱਕਰ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ ਹੈ।
ਕਲੀਵਲੈਂਡ ਦੀ ਭੈਣ ਤਾਰਾ ਨੇ ਦੱਸਿਆ ਕਿ ਉਸਤੋਂ ਬਿਨ੍ਹਾਂ ਦੁਨੀਆਂ ਪਹਿਲਾਂ ਵਰਗੀ ਨਹੀਂ ਰਹੀ। ਉਸਨੇ ਕਿਹਾ ਕਿ ਉਸਦੀ ਭੈਣ ਜੋ ਇੱਕ ਜੈਜ ਸੰਗੀਤਕਾਰ ਅਤੇ ਕੰਪੋਜ਼ਰ ਸੀ, ਕੁੱਝ ਨਵੀਂਆਂ ਰਚਨਾਵਾਂ `ਤੇ ਕੰਮ ਕਰ ਰਹੀ ਸੀ ਅਤੇ ਲੱਗਭੱਗ ਇੱਕ ਮਹੀਨੇ ਵਿੱਚ ਉਨ੍ਹਾਂ ਨੂੰ ਪੇਸ਼ ਕਰਣ ਦੀ ਯੋਜਨਾ ਬਣਾ ਰਹੀ ਸੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਟਵਾ ਨਾਲ ਸੰਬੰਧਤ ਦੋ ਕੈਨੇਡੀਅਨਜ ਦੀ਼ ਲੇਬਨਾਨ ਵਿੱਚ ਹਵਾਈ ਹਮਲੇ `ਚ ਮੌਤ ਸੜਕ `ਤੇ ਸੁੱਟਿਆ ਮਿਲਿਆ ਚੋਰੀ ਹੋਈ ਕਾਰਵੇਟ ਕਾਰ ਦਾ ਖੋਲ ਹੁਣ ਸੀਨੀਅਰਜ਼ ਲੈਣਗੇ ਮਾਡਲ ਟੀ ਫੋਰਡ ਦੀ replica ਵਾਲੇ ਵਾਹਨ ਵਿਚ ਝੂਟੇ, ਅਲਬਰਟਾ ਸ਼ਹਿਰ ਦੇ ਗੋਲਡਨ ਕਲੱਬ ਨੇ ਖਰੀਦਿਆ ਵਾਹਨ ਵਾਲਮਾਰਟ ਕੈਨੇਡਾ ਪ੍ਰਤੀ ਘੰਟਾ ਕਰਮਚਾਰੀਆਂ ਦੀ ਤਨਖਾਹ ਵਿੱਚ 92 ਮਿਲੀਅਨ ਡਾਲਰ ਦਾ ਕਰੇਗਾ ਵਾਧਾ ਟਰੂਡੋ ਸਰਕਾਰ ਡਿੱਗਣ ਤੋਂ ਬਚੀ, ਟਰੂਡੋ ਨੂੰ ਸ਼ਾਸਨ ਜਾਰੀ ਰੱਖਣ ਲਈ ਮਿਲੇ ਜ਼ਰੂਰੀ ਵੋਟ ਗਰੈਂਡ ਫੋਰਕਸ, ਬੀ.ਸੀ. ਦੇ ਜੰਗਲ ਵਿਚ ਲੱਗੀ ਅੱਗ, ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ ਬੀਮਾਰੀ ਦੇ ਖਤਰੇ ਕਾਰਨ ਡੇਨੋਨ ਕੈਨੇਡਾ ਨੇ ਦਹੀ ਵਾਪਿਸ ਮੰਗਵਾਇਆ ਕਰਿਸਟੀ ਪਿਟਸ ਵਿੱਚ ਬਹਿਸ ਦੌਰਾਨ 2 ਲੋਕਾਂ `ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਕਰ ਰਹੀ ਭਾਲ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ- ਹਾਈਵੇ 401 ਦੇ ਹੇਠਾਂ ਇੱਕ ਸੁਰੰਗ ਬਣਾਉਣਾ ਚਾਹੁੰਦੇ ਹਨ ਮਾਂਕਟਨ ਹਾਈਵੇ `ਤੇ ਪੈਦਲ ਜਾ ਰਹੇ ਵਿਅਕਤੀ ਦੀ ਐੱਸਯੂਵੀ ਦੀ ਟੱਕਰ ਨਾਲ ਮੌਤ