Welcome to Canadian Punjabi Post
Follow us on

26

September 2024
 
ਕੈਨੇਡਾ

ਵਾਲਮਾਰਟ ਕੈਨੇਡਾ ਪ੍ਰਤੀ ਘੰਟਾ ਕਰਮਚਾਰੀਆਂ ਦੀ ਤਨਖਾਹ ਵਿੱਚ 92 ਮਿਲੀਅਨ ਡਾਲਰ ਦਾ ਕਰੇਗਾ ਵਾਧਾ

September 26, 2024 06:25 AM

ਓਟਵਾ, 26 ਸਤੰਬਰ (ਪੋਸਟ ਬਿਊਰੋ): ਵਾਲਮਾਰਟ ਕੈਨੇਡਾ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪ੍ਰਤੀ ਘੰਟਾ ਰਿਟੇਲ ਅਤੇ ਫਰੰਟਲਾਈਨ ਐਸੋਸੀਏਟਸ ਦੀ ਤਨਖਾਹ ਵਿੱਚ 92 ਮਿਲੀਅਨ ਡਾਲਰ (68.39 ਮਿਲੀਅਨ ਯੂਐੱਸ ਡਾਲਰ) ਦਾ ਵਾਧੂ ਨਿਵੇਸ਼ ਕਰ ਰਿਹਾ ਹੈ।
ਯੂ. ਐੱਸ. ਰਿਟਲ ਦਿੱਗਜ ਵਾਲਮਾਰਟ ਦੀ ਕੈਨੇਡੀਅਨ ਬਰਾਂਚ ਨੇ ਛੁੱਟੀਆਂ ਦੇ ਮੌਸਮ ਦੀ ਭੀੜ ਤੋਂ ਪਹਿਲਾਂ ਜੁਲਾਈ ਵਿਚ 53 ਮਿਲੀਅਨ ਡਾਲਰ ਦਾ ਨਿਵੇਸ਼ ਕਰਣ ਤੋਂ ਬਾਅਦ ਆਪਣੇ ਨਵੀਨਤਮ ਤਨਖਾਹ ਨਿਵੇਸ਼ ਦਾ ਐਲਾਨ ਕੀਤਾ।
ਰਿਟੇਲਰਜ਼ ਨੇ ਕਿਹਾ ਕਿ ਉਨ੍ਹਾਂ ਨੇ ਐਸੋਸੀਏਟਸ ਲਈ ਬਿਨ੍ਹਾਂ ਕਿਸੇ ਲਾਗਤ ਦੇ ਕੌਸ਼ਲ ਅਧਿਆਪਨ ਅਤੇ ਸਿੱਖਿਆ ਪੇਸ਼ਕਸ਼ਾਂ ਵਿੱਚ ਨਿਵੇਸ਼ ਨੂੰ ਵੀ ਪਹਿਲ ਦਿੱਤੀ ਹੈ। ਪਿਛਲੇ ਹਫਤੇ Walmart-owned Sam’s Club ਨੇ ਕਿਹਾ ਕਿ ਉਹ ਲਗਭਗ 100,000 ਪ੍ਰਵੇਸ਼ ਪੱਧਰ ਦੇ ਕਰਮਚਾਰੀਆਂ ਲਈ ਪ੍ਰਤੀ ਘੰਟਾ ਤਨਖਾਹ ਵਧਾਕੇ 16 ਡਾਲਰ ਕਰ ਦੇਵੇਗਾ।
ਇਸ ਵਿੱਚ ਵਾਲਮਾਰਟ ਨੇ ਇਸ ਮਹੀਨੇ ਦੀ ਸ਼ੁਰੁਆਤ ਵਿੱਚ ਕਿਹਾ ਕਿ ਉਸ ਦੀਆਂ ਛੁੱਟੀਆਂ ਦੀ ਭਰਤੀ ਯੋਜਨਾਵਾਂ ਪਿਛਲੇ ਕੁੱਝ ਸਾਲਾਂ ਦੀ ਤਰ੍ਹਾਂ ਹੀ ਹੋਣਗੀਆਂ, ਜਿੱਥੇ ਉਹ ਪਹਿਲਾਂ ਮੌਜੂਦਾ ਕਰਮਚਾਰੀਆਂ ਨੂੰ ਜਿ਼ਆਦਾ ਘੰਟੇ ਪ੍ਰਦਾਨ ਕਰਦਾ ਹੈ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਵਾਧੂ ਕਰਮਚਾਰੀਆਂ ਨੂੰ ਕੰਮ `ਤੇ ਰੱਖਦਾ ਹੈ।
ਯੂ.ਐੱਸ. ਰਿਟੇਲ ਖੇਤਰ ਦੀ ਦਿੱਗਜ ਕੰਪਨੀ ਨੇ 2022 ਵਿੱਚ ਲਗਭਗ 40,000 ਸੀਜ਼ਨਲ ਵਰਕਰਜ਼ ਨੂੰ ਕੰਮ `ਤੇ ਰੱਖਿਆ ਸੀ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਟਵਾ ਨਾਲ ਸੰਬੰਧਤ ਦੋ ਕੈਨੇਡੀਅਨਜ ਦੀ਼ ਲੇਬਨਾਨ ਵਿੱਚ ਹਵਾਈ ਹਮਲੇ `ਚ ਮੌਤ ਸੜਕ `ਤੇ ਸੁੱਟਿਆ ਮਿਲਿਆ ਚੋਰੀ ਹੋਈ ਕਾਰਵੇਟ ਕਾਰ ਦਾ ਖੋਲ ਹੁਣ ਸੀਨੀਅਰਜ਼ ਲੈਣਗੇ ਮਾਡਲ ਟੀ ਫੋਰਡ ਦੀ replica ਵਾਲੇ ਵਾਹਨ ਵਿਚ ਝੂਟੇ, ਅਲਬਰਟਾ ਸ਼ਹਿਰ ਦੇ ਗੋਲਡਨ ਕਲੱਬ ਨੇ ਖਰੀਦਿਆ ਵਾਹਨ ਟਰੂਡੋ ਸਰਕਾਰ ਡਿੱਗਣ ਤੋਂ ਬਚੀ, ਟਰੂਡੋ ਨੂੰ ਸ਼ਾਸਨ ਜਾਰੀ ਰੱਖਣ ਲਈ ਮਿਲੇ ਜ਼ਰੂਰੀ ਵੋਟ ਗਰੈਂਡ ਫੋਰਕਸ, ਬੀ.ਸੀ. ਦੇ ਜੰਗਲ ਵਿਚ ਲੱਗੀ ਅੱਗ, ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ ਬੀਮਾਰੀ ਦੇ ਖਤਰੇ ਕਾਰਨ ਡੇਨੋਨ ਕੈਨੇਡਾ ਨੇ ਦਹੀ ਵਾਪਿਸ ਮੰਗਵਾਇਆ ਟੋਰਾਂਟੋ ਨਿਵਾਸੀ ਸੰਗੀਤਕਾਰ ਦੀ ਹਾਦਸੇ ਵਿੱਚ ਮੌਤ, ਪ੍ਰਤੀਭਾਸ਼ਾਲੀ ਅਤੇ ਸੁੰਦਰ ਇਨਸਾਨ ਵਜੋਂ ਲੋਕਾਂ ਵੱਲੋਂ ਦਿੱਤੀ ਗਈ ਸ਼ਰਧਾਂਜ਼ਲੀ ਕਰਿਸਟੀ ਪਿਟਸ ਵਿੱਚ ਬਹਿਸ ਦੌਰਾਨ 2 ਲੋਕਾਂ `ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਕਰ ਰਹੀ ਭਾਲ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ- ਹਾਈਵੇ 401 ਦੇ ਹੇਠਾਂ ਇੱਕ ਸੁਰੰਗ ਬਣਾਉਣਾ ਚਾਹੁੰਦੇ ਹਨ ਮਾਂਕਟਨ ਹਾਈਵੇ `ਤੇ ਪੈਦਲ ਜਾ ਰਹੇ ਵਿਅਕਤੀ ਦੀ ਐੱਸਯੂਵੀ ਦੀ ਟੱਕਰ ਨਾਲ ਮੌਤ