ਸਮੱਗਰੀ- ਇੱਕ ਕੱਪ ਦਲੀਆ, 150 ਗਰਾਮ ਪਨੀਰ ਮੈਸ਼ ਕੀਤਾ ਹੋਇਆ, ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ, ਦੋ-ਤਿੰਨ ਹਰੀਆਂ ਮਿਰਚਾਂ ਕੱਟੀਆਂ ਹੋਈਆਂ, ਅੱਧਾ ਇੰਚ ਅਦਰਕ ਦਾ ਟੁਕੜਾ, ਇੱਕ ਛੋਟਾ ਚਮਚ ਧਨੀਆ ਪਾਊਡਰ, ਅੱਧਾ ਛੋਟਾ ਚਮਚ ਗਰਮ ਮਸਾਲਾ, ਦੋ-ਤਿੰਨ ਵੱਡੇ ਚਮਚ ਹਰਾ ਧਨੀਆ ਬਰੀਕ ਕੱਟਿਆ ਹੋਇਆ, ਇੱਕ ਛੋਟਾ ਨਿੰਬੂ ਦਾ ਰਸ, ਇੱਕ ਛੋਟਾ ਚਮਚ ਨਮਕ, ਤਲਣ ਲਈ ਤੇਲ, ਕਾਰਨਫਲੋਰ ਜ਼ਰੂਰਤ ਅਨੁਸਾਰ।
ਵਿਧੀ-ਦਲੀਏ ਨੂੰ ਇੱਕ ਘੰਟੇ ਲਈ ਭਿਉਂ ਦਿਓ। ਫਿਰ ਦਲੀਏ ਦਾ ਪਾਣੀ ਨਿਤਾਰ ਕੇ ਉਸ ਵਿੱਚ ਪਨੀਰ, ਨਮਕ, ਲਾਲ ਮਿਰਚ, ਧਨੀਆ ਪਾਊਡਰ, ਗਰਮਮਸਾਲਾ, ਅਦਰਕ, ਹਰੀ ਧਨੀਆ ਤੇ ਨਿੰਬੂ ਦਾ ਰਸ ਪਾ ਕੇ ਮਿਸ਼ਰਣ ਤਿਆਰ ਕਰੋ। ਜੇ ਮਿਸ਼ਰਣ ਜ਼ਿਆਦਾ ਮੁਲਾਇਣ ਹੋਵੇ ਤਾਂ ਉਸ ਵਿੱਚ ਥੋੜ੍ਹਾ ਜਿਹਾ ਕਾਰਨਫਲੋਰ ਮਿਲਾ ਲਓ। ਇੱਕ ਇੰਚ ਦੇ ਰੋਲ ਬਣਾ ਕੇ ਕਾਰਨਫਲੋਰ ਦੇ ਘੋਲ ਵਿੱਚ ਡਿਪ ਕਰੋ ਅਤੇ ਫਰਾਈ ਕਰੋ ਕੇ ਪੁਦੀਨੇ ਦੀ ਚਟਣੀ ਨਾਲ ਸਰਵ ਕਰੋ।