ਆਲੂ ਸਕਿਨ ਦੀ ਦੇਖਭਾਲ ਲਈ ਕਾਫੀ ਫਾਇਦੇਮੰਦ ਹੈ। ਇਸ ਵਿੱਚ ਮੌਜੂਦ ਪੋਸ਼ਟਕ ਤੱਤ ਜਿਵੇਂ ਵਿਟਾਮਿਨ-ਸੀ, ਕਾਪਰ, ਸਲਫਰ, ਆਇਰਨ, ਵਿਟਾਮਿਨ-ਬੀ, ਪੋਟਾਸ਼ੀਅਮ ਤੇ ਕੈਲਸ਼ੀਅਮ ਸਕਿਨ ਦੀ ਰੰਗਤ ਵਿੱਚ ਸੁਧਾਰ ਲਿਆਉਣ ਦੇ ਨਾਲ ਮੁਹਾਸਿਆਂ ਤੇ ਕਾਲੇ ਘੇਰਿਆਂ ਵਰਗੀਆਂ ਸਕਿਨ ਸੰਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਦੇ ਹਨ। ਆਲੂ ਦੇ ਨਾਲ ਹੋਰ ਸਮੱਗਰੀ ਮਿਲਾ ਕੇ ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਫੇਸ ਪੈਕ ਤਿਆਰ ਕਰ ਸਕਦੇ ਹੋ। ਇਨ੍ਹਾਂ ਨੂੰ ਬਣਾਉਣਾ ਵੀ ਕਾਫੀ ਆਸਾਨ ਹੈ। ਸਕਿਨ ਦੀ ਸਮੱਸਿਆ ਅਨੁਸਾਰ ਫੇਸ ਪੈਕ :
ਚਮਕਦੀ ਸਕਿਨ ਦੇ ਲਈ: ਇੱਕ ਅਲੂ, ਇੱਕ-ਦੋ ਵੱਡੇ ਚਮਚ ਕੱਚਾ ਦੁੱਧ, ਥੋੜ੍ਹਾ ਜਿਹਾ ਗਲਿਸਰੀਨ।ਇੱਕ ਮੱਧਮ ਆਕਾਰ ਦਾ ਆਲੂ ਲੈ ਕੇ ਕੱਦੂਕਸ਼ ਕਰ ਕੇ ਉਸ ਦਾ ਰਸ ਕੱਢ ਲਓ। ਰਸ ਵਿੱਚ ਕੱਚਾ ਦੁੱਧ ਅਤੇ ਗਲਿਸਰੀਨ ਮਿਲਾਓ। ਇਸ ਮਿਸ਼ਰਣ ਨੂੰ ਚਿਹਰੇ ਉੱਤੇ ਰੂੰ ਜਾਂ ਉਂਗਲਾਂ ਦੀ ਮਦਦ ਨਾਲ ਲਗਾਓ। ਦਾਗ-ਧੱਬਿਆਂ ਉੱਤੇ ਖਾਸ ਤੌਰ ਉੱਤੇ ਲਗਾਓ। ਚਿਹਰਾ ਸੁੱਕਣ ਉੱਤੇ ਪਾਣੀ ਨਾਲ ਧੋ ਲਓ। ਹਫਤੇ ਵਿੱਚਦੋ ਵਾਰ ਇਸ ਦਾ ਇਸਤੇਮਾਲ ਕਰੋ।
ਛਾਈਆਂ ਦੂਰ ਕਰਨ ਲਈ: ਇੱਕ ਮੱਧਮ ਆਕਾਰ ਦਾ ਆਲੂ ਅਤੇ ਇੱਕ ਛੋਟੀ ਗਾਜਰ ਲਓ। ਆਲੂ ਅਤੇ ਗਾਜਰ ਨੂੰ ਕੱਦੂਕਸ ਕਰ ਲਓ। ਇੱਕ ਚੁਟਕੀ ਹਲਦੀ ਮਿਲਾਓ। ਤਿਆਰ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ ਉੱਤੇ ਲਾਓ। 15-20 ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਹਫਤੇ ਵਿੱਚ ਤਿੰਨ-ਚਾਰ ਇਸ ਆਲੂ-ਗਾਜਰ ਦੇ ਫੇਸ ਪੈਕ ਵਰਤੋ।
ਅੱਖਾਂ ਦੀ ਸੋਜ ਲਈ: ਕਾਫੀ ਦੇਰ ਸਕਰੀਨ ਉੱਤੇ ਕੰਮ ਕਰਨ ਨਾਲ ਅੱਖਾਂ ਸੁੱਜੀਆਂ ਦਿਖਾਈ ਦੇਣ ਲੱਗਦੀਆਂ ਹਨ। ਆਲੂ ਇਸ ਸਮੱਸਿਆ ਦਾ ਵਧੀਆ ਹੱਲ ਹੈ। ਆਲੂ ਦੇ ਮੋਟੇ ਸਲਾਈਸ ਕੱਟੋ। ਸਲਾਈਸ ਇੰਨੇ ਵੱਡੇ ਹੋਣ ਕਿ ਅੱਖਾਂ ਨੂੰ ਢਕ ਸਕਣ। ਅੱਖਾਂ ਉੱਤੇ ਸਲਾਈਸ 10 ਮਿੰਟ ਤੱਕ ਰੱਖੋ। ਇਸ ਦੇ ਬਾਅਦ ਸਲਾਈਸ ਹਟਾ ਕੇ ਦੂਸਰੀ ਤਾਜ਼ਾ ਸਲਾਈਸ ਰੱਖੋ, ਤਦ ਤੱਕ ਇਨ੍ਹਾਂ ਨੂੰ ਰੱਖੀ ਰੱਖੋ ਜਦ ਤੱਕ ਅੱਖਾਂ ਦੀ ਸੋਜ ਘੱਟ ਨਾ ਹੋ ਜਾਏ।
ਮੁਹਾਸਿਆਂ ਤੋਂ ਰਾਹਤ ਲਈ: ਆਲੂ ਦਾ ਰਸ, ਖੀਰੇ ਦਾ ਰਸ, ਇੱਕ ਚੁਟਕੀ ਹਲਦੀ ਤੇ ਆਲੂ ਦੇ ਰਸ ਨੂੰ ਮਿਲਾ ਕੇ ਚਿਹਰੇ ਉੱਤੇ ਲਾਓ ਤੇ ਸੁੱਕਣ ਦਿਓ। ਇਸ ਪਿੱਛੋਂ ਠੰਢੇ ਪਾਣੀ ਨਾਲ ਚਿਹਰਾ ਧੋ ਲਓ। ਇਸ ਫੇਸ ਪੈਕ ਦਾ ਹਫਤੇ ਵਿੱਚ ਦੋ ਵਾਰ ਇਸਤੇਮਾਲ ਕਰੋ। ਇਹ ਪੈਕ ਸਕਿਨ ਵਿੱਚ ਮੌਜੂਦ ਕੀਟਾਣੂਆਂ ਨੂੰ ਨਸ਼ਟ ਕਰਦਾ ਹੈ ਅਤੇ ਰੋਮ ਛੇਕਾਂ ਨੂੰ ਖੋਲ੍ਹਦਾ ਹੈ।
ਟੈਨਿੰਗ ਦੂਰ ਕਰਨ ਲਈ: ਆਲੂ ਟੈਨ ਮਿਟਾਉਣ ਲਈ ਬੇਹੱਦ ਕਾਰਗਾਰ ਹੈ। ਬਾਉਲ ਵਿੱਚ ਇੱਕ ਚਮਚ ਦਹੀਂ ਲਓ, ਜਿਸ ਵਿੱਚ ਇੱਕ ਚੁਟਕੀ ਨਮਕ ਅਤੇ ਕੁਝ ਬੂੰਦਾਂ ਗੁਲਾਬ ਜਲ ਦੀਆਂ ਪਾਣੀ ਕੇ ਮਿਲਾਓ। ਆਲੂ ਦੇ ਸਲਾਈਸ ਦੀ ਮਦਦ ਨਾਲ ਇਸ ਨੂੰ ਚਿਹਰੇ ਉੱਤੇ ਇੱਕ ਜਿਹਾ ਲਾਓ। ਫਿਰ 15-20 ਮਿੰਟ ਦੇ ਬਾਅਦ ਧੋਵੋ। ਹਫਤੇ ਵਿੱਚ ਦੋ-ਤਿੰਨ ਵਾਰ ਇਸ ਪੈਕ ਦਾ ਇਸਤੇਮਾਲ ਕਰ ਸਕਦੇ ਹੋ।
ਰੰਗਤ ਵਿੱਚ ਸੁਧਾਰ ਲਈ: ਅੱਧੇ ਆਲੂ ਨੂੰ ਛਿੱਲ ਕੇ ਕੱਦੂਕਸ ਕਰ ਲਓ। ਇਸ ਵਿੱਚ ਮੁਲਤਾਨੀ ਮਿੱਟੀ ਅਤੇ ਕੁਝ ਬੂੰਦਾਂ ਗੁਲਾਬ ਜਲ ਮਿਲਾਓ। ਤਿਆਰ ਫੇਸ ਪੈਕ ਨੂੰ ਚਿਹਰੇ ਉੱਤੇ ਲਾਓਤੇ ਤੀਹ ਮਿੰਟ ਬਾਅਦ ਧੋ ਦਿਓ। ਇਸ ਫੇਸ ਪੈਕ ਨਾਲ ਸਕਿਨ ਦੀ ਰੰਗਤ ਵਿੱਚ ਸੁਧਾਰ ਆਉਂਦਾ ਹੈ ਤੇ ਮੁਹਾਸਿਆਂ ਦੀ ਸਮੱਸਿਆ ਦੂਰ ਹੁੰਦੀ ਹੈ। ਹਫਤੇ ਵਿੱਚ ਤਿੰਨ-ਚਾਰ ਵਾਰ ਇਸ ਫੇਸਪੈਕ ਦਾ ਇਸਤੇਮਾਲ ਕਰੋ।