ਸਮੱਗਰੀ-ਨੂਡਲਸ 100 ਗਰਾਮ ਉਬਲੇ ਹੋਏ, ਇੱਕ ਹਰਾ ਪਿਆਜ਼ ਕੱਟਿਆ ਹੋਇਆ ਵੱਡਾ ਚਮਚ, ਲਾਲ ਮਿਰਚ ਪਾਊਡਰ 1/4 ਛੋਟਾ ਚਮਚ, ਸਫੈਦ ਤਿਲ ਇੱਕ ਛੋਟਾ ਚਮਚ, ਲਸਣ 1/4 ਚਮਚ ਬਰੀਕ ਕੱਟਿਆ, ਚਿਲੀ ਫਲੈਕਸ 1/4 ਛੋਟਾ ਚਮਚ, ਓਰੀਗੈਨੋ 1/2 ਛੋਟਾ ਚਮਚ, ਸੋਇਆ ਸਾਸ ਛੋਟਾ ਚਮਚ, ਵਿਨੇਗਰ ਇੱਕ ਛੋਟਾ ਚਮਚ, ਤਿੰਨ ਵੱਡੇ ਚਮਚ ਤੇਲ, ਨੂਡਲਸ ਮਸਾਲਾ ਦੋ ਛੋਟੇ ਚਮਚ, ਸਬਜ਼ੀਆਂ (ਗਾਜਰ, ਮਟਰ, ਮੱਕੀ ਆਦਿ। ਇੱਕ ਕੱਪ ਕੱਟੀ ਅਤੇ ਉਬਲੀ ਹੋਈ।
ਵਿਧੀ-ਬਾਉਲ ਵਿੱਚ ਪਿਆਜ਼, ਲਸਣ, ਲਾਲ ਮਿਰਚ ਪਾਊਡਰ, ਤਿਲ, ਚਿਲੀ ਫਲੈਕਸ, ਓਰੀਗੈਨੋ, ਸੋਇਆ ਸਾਸ, ਵਿਨੇਗਰ ਤੇ ਸਬਜ਼ੀਆਂ ਪਾਓ। ਤੇਲ ਗਰਮ ਕਰ ਕੇ ਇਸ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਇਸ ਵਿੱਚ ਉਬਲੇ ਹੋਏ ਨੂਡਲਸ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਨੂੰ ਫੌਰਨ ਪਰੋਸੋ। ਉਪਰੋਂ ਚੀਜ਼ ਵੀ ਪਾ ਸਕਦੇ ਹੋ।