ਸਮੱਗਰੀ-ਅੰਬ (ਤੋਤਾਪਰੀ ਜਾਂ ਘੱਟ ਗੁੱਦੇ ਵਾਲਾ ਕੋਈ ਹੋਰ) 4, ਨਮਕ ਅੱਧਾ ਛੋਟਾ ਚਮਚ, ਲਾਲ ਮਿਰਚ ਦਾ ਆਚਾਰ ਇੱਕ ਛੋਟਾ ਚਮਚ, ਕਣਕ ਦਾ ਆਟਾ ਇੱਕ ਛੋਟੀ ਕੋਲੀ, ਘਿਓ ਤੇ ਪਾਣੀ ਲੋੜ ਅਨੁਸਾਰ।
ਵਿਧੀ-ਇੱਕ ਤਾਲੀ ਵਿੱਚ ਅੰਬਾਂ ਦੇ ਗੁੱਦੇ ਨੂੰ ਚੰਗੀ ਤਰ੍ਹਾਂ ਮਸਲ ਲਓ। ਇਨ੍ਹਾਂ ਵਿੱਚ ਲਾਲ ਮਿਰਚ ਦਾ ਆਚਾਰ ਜਾਂ ਨਮਕ ਮਿਲਾਓ। ਮਸਲੇ ਹੋਏ ਅੰਬਾਂ ਵਿਚ ਕਣਕ ਦਾ ਆਟਾ ਪਾ ਕੇ ਗੁੰਨ੍ਹੋ। ਜੇ ਗੁੰਨ੍ਹਣ ਵਿੱਚ ਆਟਾ ਇਕਦਮ ਸੁੱਕਾ ਲੱਗਦਾ ਹੈ ਤਾਂ ਥੋੜ੍ਹਾ ਪਾਣੀ ਪਾ ਕੇ ਗੁੰਨ੍ਹਦੇ ਜਾਓ। ਗੁੰਨ੍ਹੇ ਹੋਏ ਆਟੇ ਉੱਤੇ ਥੋੜ੍ਹਾ ਘਿਓ ਲਗਾਓ। ਆਟੇ ਦਾ ਪੇੜਾ ਬਣਾ ਕੇ ਉਸ ਨੂੰ ਗੋਲ ਆਕਾਰ ਵਿੱਚ (ਰੋਟੀ ਦੀ ਤਰ੍ਹਾਂ) ਵੇਲ ਲਓ। ਪਰੌਂਠੇ ਨੂੰ ਘਿਓ ਲਗਾ ਕੇ ਮੱਧਮ ਸੇਕ ਉੱਤੇ ਸੇਕੋ। ਦਹੀਂ ਅਤੇ ਚਟਣੀ ਨਾਲ ਗਰਮਾਗਰਮ ਪਰੌਂਠੇ ਪਰੋਸੋ।