ਕੌਫੀ-ਦਹੀਂ ਸਕਰਬ
ਦੋ ਵੱਡੇ ਚਮਚ ਕੌਫੀ ਪਾਊਡਰ, ਅੱਧਾ ਕੱਪ ਦਹੀਂ, ਇੱਕ ਚਮਚ ਨਾਰੀਅਲ ਤੇਲ ਅਤੇ ਅੱਧੇ ਨਿੰਬੂ ਦਾ ਰਸ। ਇਹ ਸਾਰੀ ਸਮੱਗਰੀ ਇੱਕ ਬਾਉਲ ਵਿੱਚ ਮਿਕਸ ਕਰ ਲਓ। ਤਿਆਰ ਸਕਰਬ ਨੂੰ ਚਿਹਰੇ ਉੱਤੇ ਲਾ ਕੇ 10-15 ਮਿੰਟ ਲਈ ਛੱਡ ਦਿਓ। ਫਿਰ ਕੋਸੇ ਪਾਣੀ ਨਾਲ ਧੋ ਲੋ। ਇਸ ਸਕਰਬ ਨੂੰ ਹੱਥਾਂ-ਪੈਰਾਂ ਉੱਤੇ ਵੀ ਲਗਾ ਸਕਦੇ ਹੋ।
ਕੌਫੀ-ਬਾਦਾਮ ਤੇਲ ਸਕਰਬ
ਇੱਕ ਵੱਡਾ ਚਮਚ ਕੌਫੀ ਪਾਊਡਰ, ਵੱਡਾ ਚਮਚ ਬਰਾਊਨ ਸ਼ੂਗਰ, ਵੱਡਾ ਚਮਚ ਬਾਦਾਮ ਦਾ ਤੇਲ, ਇਸ ਸਾਰੀ ਸਮੱਗਰੀ ਨੂੰ ਇੱਕ ਬਾਉਲ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ ਉੱਤੇ ਲਗਾ ਕੇ ਗੋਲਾਈ ਵਿੱਚ 10 ਮਿੰਟ ਤੱਕ ਮਸਾਜ ਕਰੋ ਅਤੇ ਫਿਰ ਧੋ ਲਓ।
ਕੌਫੀ-ਹਲਦੀ ਪੈਕ
ਬਾਉਲ ਵਿੱਚ ਇੱਕ ਵੱਡਾ ਚਮਚ ਕੌਫੀ ਪਾਊਡਰ, ਇੱਕ ਵੱਡਾ ਚਮਚ ਦਹੀਂ, ਇੱਕ ਚਮਚ ਹਲਦੀ ਮਿਲਾ ਕੇ ਗਾੜ੍ਹਾ ਪੇਸਟ ਬਣਾਓ। ਇਸ ਪੇਸਟ ਨੂੰ ਚਿਹਰੇ ਉੱਤੇ ਚੰਗੀ ਤਰ੍ਹਾਂ ਲਾਓ ਅਤੇ ਵੀਹ ਮਿੰਟ ਲਈ ਲੱਗਾ ਰਹਿਣ ਦਿਓ। ਫਿਰ ਗੋਲਾਈ ਵਿੱਚ ਹਲਕੇ ਹੱਥਾਂ ਨਾਲ ਕੁਝ ਦੇਰ ਮਾਲਿਸ਼ ਕਰੋ ਅਤੇ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ।