Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਮਨੋਰੰਜਨ

ਬਦਲਾਅ ਦਾ ਹਿੱਸਾ ਰਹੀਆਂ ਹਨ ਮੇਰੀਆਂ ਫਿਲਮਾਂ : ਭੂਮੀ ਪੇਡਨੇਕਰ

August 16, 2022 04:20 PM

ਸਾਲ 2016 ਵਿੱਚ ਰਿਲੀਜ਼ ਹੋਈ ਆਯੁਸ਼ਮਾਨ ਖੁਰਾਣਾ ਦੀ ਫਿਲਮ ‘ਦਮ ਲਗਾ ਕੇ ਹਈਸ਼ਾ’ ਨਾਲ ਭੂਮੀ ਪੇਡਨੇਕਰ ਨੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ ਤੇ ਇਸ ਵਿੱਚ ਉਸ ਦਾ ਮੋਟੀ ਲੜਕੀ ਦਾ ਕਿਰਦਾਰ ਸੀ। ਇਸ ਵਿੱਚ ਆਯੁਸ਼ਮਾਨ ਦੇ ਨਾਲ ਭੂਮੀ ਦੀ ਐਕਟਿੰਗ ਦੀ ਵੀ ਕਾਫੀ ਤਾਰੀਫ ਹੋਈ ਸੀ। 33 ਸਾਲਾਂ ਦੀ ਇਹ ਬਾਲੀਵੁੱਡ ਹੀਰੋਇਨ ਸ਼ਾਨਦਾਰ ਫਿਲਮਾਂ ਲਈ ਜਾਣੀ ਜਾਂਦੀ ਹੈ। ਇੰਸਟਾਗ੍ਰਾਮ ਉੱਤੇ ਉਸ ਦੀ 71 ਲੱਖ ਦੀ ਤਕੜੀ ਫੈਨ ਫਾਲੋਇੰਗ ਹੈ। ਆਪਣੀ ਅਸਲ ਜ਼ਿੰਦਗੀ ਵਿੱਚ ਉਨ੍ਹਾਂ ਨੇ ਕਾਫੀ ਸੰਘਰਸ਼ ਕੀਤਾ ਹੈ। ਉਸ ਨੇ ਜੋ ਵੀ ਪਛਾਣ ਬਣਾਈ ਹੈ, ਉਹ ਉਸ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਦੇ ਬਾਅਦ ਮਿਲੀ ਹੈ।
* 18 ਦੀ ਉਮਰ ਵਿੱਚ ਪਿਤਾ ਸਾਥ ਛੁੱਟ ਗਿਆ ਸੀ...
-ਇੱਕ ਇੰਟਰਵਿਊ ਵਿੱਚ ਭੂਮੀ ਪੇਡਨੇਕਰ ਨੇ ਕਿਹਾ ਸੀ ਕਿ ਜਦੋਂ ਉਹ 18 ਸਾਲਾਂ ਦੀ ਸੀ, ਉਦੋਂ ਉਨ੍ਹਾਂ ਦੇ ਪਿਤਾ ਸਤੀਸ਼ ਪੇਡਨੇਕਰ ਦੀ ਕੈਂਸਰ ਕਾਰਨ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਸਾਲ 2011 ਵਿੱਚ ਜਦੋਂ ਪਿਤਾ ਦੀ ਮੌਤ ਹੋਈ ਤਾਂ ਬੁਰੀ ਤਰ੍ਹਾਂ ਟੁੱਟ ਗਈ ਸੀ। ਪਾਪਾ ਦੇ ਜਾਣ ਪਿੱਛੋਂ ਉਨ੍ਹਾਂ ਕੋਲ ਮਿਹਨਤ ਦੇ ਇਲਾਵਾ ਕੋਈ ਰਸਤਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਪਿਤਾ ਦੀ ਮੌਤ ਪਿੱਛੋਂ ਉਹ ਅਤੇ ਉਨ੍ਹਾਂ ਦਾ ਪਰਵਾਰ ਯੋਧੇ ਵਾਂਗ ਮੁਸੀਬਤਾਂ ਨਾਲ ਲੜਦਾ ਰਿਹਾ ਅਤੇ ਅੱਗੇ ਵਧਿਆ।
* ਕਾਫੀ ਮੁਸ਼ਕਲ ਸਮੇਂ ਦਾ ਕੀਤਾ ਸਾਹਮਣਾ...
- ਇੰਟਰਵਿਊ ਦੌਰਾਨ ਭੂਮੀ ਨੇ ਦੱਸਿਆ, ‘‘ਜਦੋਂ ਅਸੀਂ ਆਪਣੇ ਪਿਤਾ ਨੂੰ ਗੁਆ ਦਿੱਤਾ ਤਾਂ ਕਾਫੀ ਛੋਟੇ ਸੀ। ਮੈਂ 18 ਸਾਲਾਂ ਦੀ ਸੀ, ਮੇਰੀ ਛੋਟੀ ਭੈਣ ਸਮੀਕਸ਼ਾ ਸ਼ਾਇਦ 15 ਸਾਲਾਂ ਦੀ। ਅਸੀਂ ਉਨ੍ਹਾਂ ਨੂੰ ਲੰਬੀ ਬਿਮਾਰੀ ਨਾਲ ਲੜਦੇ ਵੇਖਿਆ ਸੀ ਅਤੇ ਉਹ ਸੱਚਮੁੱਚ ਆਪਣੀ ਬਿਮਾਰੀ ਤੋਂ ਬਹੁਤ ਪ੍ਰੇਸ਼ਾਨ ਸਨ। ਮਾਤਾ-ਪਿਤਾ ਨੂੰ ਗੁਆਉਣਾ ਕਦੇ ਆਸਾਨ ਨਹੀਂ ਹੁੰਦਾ, ਮੇਰੇ ਪਿਤਾ ਬਹੁਤ ਕਮਾਲ ਦੇ ਇਨਸਾਨ ਸਨ ਅਤੇ ਅਸੀਂ ਉਨ੍ਹਾਂ ਨੂੰ ਹਰ ਦਿਨ ਯਾਦ ਕਰਦੇ ਹਾਂ।”
*ਮਿਹਨਤ ਕਰਦੇ ਹੋਏ ਅੱਗੇ ਵਧਦੀ ਗਈ...
-ਭੂਮੀ ਨੇ ਦੱਸਿਆ ਕਿ ‘ਹਾਦਸੇ ਦੇ ਬਾਅਦ ਮੈਂ 10 ਗੁਣਾ ਵੱਧ ਮਿਹਨਤ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਮੈਂ ਆਪਣੇ ਪਰਵਾਰ ਦੀ ਦੇਖਭਾਲ ਕਰਨੀ ਸੀ। ਸ਼ੁਰੂ ਦਾ ਕੁਝ ਸਮਾਂ ਖਰਾਬ ਰਿਹਾ, ਪਰ ਖਰਾਬ ਸਮੇਂ ਵਿੱਚ ਅਸੀਂ ਵਾਪਸ ਆਪਣੀ ਹਿੰਮਤ ਜੁਟਾਈ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਕਦੇ-ਕਦੇ ਜਦੋਂ ਮੈਂ ਉਨ੍ਹਾਂ ਬੀਤੇ ਹੋਏ ਦਿਨਾਂ ਦੇ ਬਾਰੇ ਸੋਚਦੀ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਉਹ ਔਖਾ ਸਮਾਂ ਸੀ।''
* ਕਿੰਨੀ ਹੀ ਭੂਮੀ ਪੇਡਨੇਕਰ ਦੀ ਨੈਟਵਰਥ...
- ਮੀਡੀਆ ਰਿਪੋਰਟਸ ਦੇ ਮੁਤਾਬਕ ਭੂਮੀ ਪੇਡਨੇਕਰ 15 ਕਰੋੜ ਦੀ ਇਕਲੌਤੀ ਮਾਲਕਣ ਹੈ। ਇਹ ਜਾਇਦਾਦ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਕਮਾਈ ਹੈ। 18 ਜੁਲਾਈ 1989 ਨੂੰ ਮੁੰਬਈ ਵਿੱਚ ਪੈਦਾ ਹੋਈ ਭੂਮੀ ਪੇਡਨੇਕਰ ਇਸ ਤਰ੍ਹਾਂ ਸਾਲ ਭਰ ਵਿੱਚ ਤਿੰਨ ਕਰੋੜ ਤੋਂ ਵੱਧ ਦੀ ਕਮਾਈ ਕਰਦੀ ਹੈ। ਇੰਨੇ ਸਮੇਂ ਵਿੱਚ ਭੂਮੀ ਨੇ ਖੁਦ ਦੀ ਵੱਖਰੀ ਪਛਾਣ ਬਣਾਈ ਹੀ ਹੈ। ਐਕਟਿੰਗ ਦੀ ਦੁਨੀਆ ਵਿੱਚ ਸ਼ੁਰੂਆਤ ਤੋਂ ਪਹਿਲਾਂ ਭੂਮੀ ਨੇ ਯਸ਼ਰਾਜ ਫਿਲਮਜ਼ ਵਿੱਚ ਅਸਿਸਟੈਂਟ ਡਾਇਰੈਕਟਰ ਦਾ ਕੰਮ ਕੀਤਾ ਸੀ। ਉਸ ਦੀ ਪਹਿਲੀ ਫਿਲਮ ‘ਦਮ ਲਗਾ ਕੇ ਹਈਸ਼ਾ' ਨਾਲ ਬੈਸਟ ਫੀਮੇਲ ਡੈਬਿਊ ਦਾ ਐਵਾਰਡ ਵੀ ਮਿਲਿਆ।
* ਅੱਜ ਤੱਕ ਦੇ ਸਫਰ ਬਾਰੇ ਕਿਹਾ...
-ਉਹ ਕਹਿੰਦੀ ਹੈ, ਮੇਰੀ ਯਾਤਰਾ ਕਾਫੀ ਚੰਗੀ ਰਹੀ। ਮੇਰੀਆਂ ਫਿਲਮਾਂ ਅਤੇ ਭੂਮਿਕਾਵਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਦਰਸ਼ਕਾਂ ਨੇ ਮੈਨੂੰ ਜੋ ਪਿਆਰ ਦਿੱਤਾ, ਉਸ ਦੀ ਧੰਨਵਾਦੀ ਹਾਂ। ਮੇਰੇ ਕਰੀਅਰ ਵਿੱਚ ਉਤਰਾਅ ਚੜ੍ਹਾਅ ਆਏ। ਹਰ ਫਿਲਮ ਨੇ ਮੈਨੂੰ ਬਹੁਤ ਕੁਝ ਸਿਖਾਇਆ ਅਤੇ ਬਿਹਤਰ ਅਤੇ ਦਿਆਲੂ ਇਨਸਾਨ ਬਣਾਇਆ।
* ਬਦਲ ਰਿਹਾ ਹੈ ਸਿਨੇਮਾ...
-ਮੈਨੂੰ ਲੱਗਦਾ ਹੈ ਕਿ ਮੈਂ ਹਿੰਦੀ ਸਿਨੇਮਾ ਦੀ ਬਦਲਦੀ ਰਵਾਇਤ ਦਾ ਨਤੀਜਾ ਹਾਂ। ਨਿਸ਼ਚਿਤ ਤੌਰ ਤੋਂ ਮੈਂ ਨਵੇਂ ਜ਼ਮਾਨੇ ਦੇ ਲੇਖਕਾਂ ਅਤੇ ਨਵੇਂ ਯੁੱਗ ਦੇ ਫਿਲਮ ਨਿਰਮਾਤਾਵਾਂ ਦੀ ਪ੍ਰੋਡਕਟ ਹਾਂ। ਇਹ ਕਹਿੰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੀਆਂ ਫਿਲਮਾਂ ਬਦਲਾਅ ਦਾ ਹਿੱਸਾ ਰਹੀਆਂ। ਮੈਂ ਉਸ ਬਦਲਦੇ ਦੌਰ ਦੀ ਕਲਾਕਾਰ ਹਾਂ, ਜਿਸ ਨੂੰ ਦਰਸ਼ਕਾਂ ਨੇ ਆਪਣਾ ਲਿਆ ਹੈ। ‘ਦਮ ਲਗਾ ਕੇ ਹਈਸ਼ਾ’ 10 ਸਾਲ ਜਾਂ ਸ਼ਾਇਦ ਉਸ ਤੋਂ ਥੋੜ੍ਹਾ ਪਹਿਲਾਂ ਨਹੀਂ ਬਣ ਸਕਦੀ ਸੀ। ਇਹ ਸੋਚਣ ਮੁਨਾਸਿਬ ਨਹੀਂ ਹੋਵੇਗਾ ਕਿ ਮੈਂ ਸਿਰਫ ਆਪਣੀ ਸਖਤ ਮਿਹਨਤ ਦੇ ਕਾਰਨ ਇੱਥੇ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਜਸਟਿਨ ਬੀਬਰ ਬਣੇ ਪਿਤਾ, ਇੰਸਟਾਗਰਾਮ `ਤੇ ਜੋੜੇ ਨੇ ਜੈਕ ਬਲੂਜ ਬੀਬਰ ਦੇ ਜਨਮ ਦੀ ਪਾਈ ਪੋਸਟ ਸਿਨੇਮਾਘਰਾਂ 'ਚ ਧੂੰਮਾਂ ਪਾਉਣ ਤੋਂ ਬਾਅਦ ਹੁਣ OTT `ਤੇ 'ਮੁੰਜਿਆ' ਕਰੇਗੀ ਧਮਾਕਾ ਸ਼ਰਧਾ ਕਪੂਰ ਇੰਸਟਾਗ੍ਰਾਮ 'ਤੇ ਤੀਜੀ ਸਭ ਤੋਂ ਵੱਧ ਫਾਲੋ ਕੀਤੀ ਗਈ ਭਾਰਤੀ ਬਣੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਿਕਾਰਡ ਤੋੜਿਆ ਜਦੋਂ ਇੱਕ ਪ੍ਰਸੰਸਕ ਔਰਤ ਦਾ ਹੱਥ ਹੇਮਾ ਮਾਲਿਨੀ ਨੂੰ ਲੱਗਾ ਤਾਂ ਬੇਚੈਨ ਹੋਈ ਹੇਮਾ, ਚਿੜਕੇ ਕਿਹਾ-ਹੱਥ ਨਾ ਲਾਓ ਸ਼ਿਲੋਹ ਜੋਲੀ ਨੇ ਆਧਿਕਾਰਿਕ ਤੌਰ `ਤੇ ਪਿਤਾ ਬਰੈਡ ਪਿਟ ਦਾ ਉਪਨਾਮ ਹਟਾਇਆ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਮੌਕੇ ਟੌਮ ਕਰੂਜ਼ ਨੇ ਕੀਤੇ ਸ਼ਾਨਦਾਰ ਸਟੰਟ, ਦੇਖਕੇ ਹਰ ਕੋਈ ਹੈਰਾਨ ਅੱਤਵਾਦੀ ਹਮਲੇ ਦੇ ਸ਼ੱਕ ਕਾਰਨ ਟੇਲਰ ਸਵਿਫ਼ਟ ਦੇ ਵਿਏਨਾ ਸੰਗੀਤ ਪ੍ਰੋਗਰਾਮ ਰੱਦ ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ