Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਭਾਰਤੀ ਵਿਅਕਤੀ ਨੇ ਅਮਰੀਕਾ 'ਚ ਨੇਪਾਲੀ ਵਿਦਿਆਰਥਣ ਦਾ ਕੀਤਾ ਕਤਲ

August 31, 2024 11:17 AM

ਵਾਸਿ਼ੰਗਟਨ, 31 ਅਗਸਤ (ਪੋਸਟ ਬਿਊਰੋ): ਅਮਰੀਕਾ 'ਚ ਨੇਪਾਲੀ ਵਿਦਿਆਰਥਣ ਦੇ ਕਤਲ ਦੇ ਦੋਸ਼ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਅਕਤੀ ਦੀ ਪਹਿਚਾਣ ਬੌਬੀ ਸਿੰਘ ਸ਼ਾਹ (52) ਵਜੋਂ ਹੋਈ ਹੈ। ਅਮਰੀਕਾ ਦੇ ਹਿਊਸਟਨ ਵਿੱਚ ਇੱਕ ਨੇਪਾਲੀ ਵਿਦਿਆਰਥਣ ਦੀ ਉਸਦੇ ਫਲੈਟ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਮ੍ਰਿਤਕ ਦਾ ਨਾਂ ਮੁਨਾ ਪਾਂਡੇ (21) ਹੈ। ਉਸ ਦੇ ਸਰੀਰ 'ਤੇ ਗੋਲੀਆਂ ਦੇ ਕਈ ਨਿਸ਼ਾਨ ਮਿਲੇ ਹਨ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇਪਾਲੀ ਵਿਦਿਆਰਥਣ ਦੇ ਫਲੈਟ 'ਚ ਚੋਰੀ ਦੀ ਨੀਅਤ ਨਾਲ ਦਾਖਲ ਹੋਇਆ ਸੀ, ਪਰ ਜਦੋਂ ਫੜ੍ਹਿਆ ਗਿਆ ਤਾਂ ਉਸ ਨੇ ਵਿਦਿਆਰਥਣ ਨੂੰ ਗੋਲੀ ਮਾਰ ਦਿੱਤੀ।
ਪੁਲਿਸ ਨੂੰ ਸੋਮਵਾਰ ਸ਼ਾਮ ਨੂੰ ਮੁਨਾ ਦੀ ਲਾਸ਼ ਉਸ ਦੇ ਫਲੈਟ ਤੋਂ ਮਿਲੀ। ਇਸ ਤੋਂ ਪਹਿਲਾਂ ਪੁਲਿਸ ਨੂੰ ਇੱਕ ਗੁੰਮਨਾਮ ਕਾਲ ਆਈ ਸੀ ਜਿਸ ਵਿੱਚ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਲੜਕੀ ਬੈੱਡ 'ਤੇ ਪਈ ਹੋਈ ਸੀ। ਉਸ ਨੂੰ 3 ਗੋਲੀਆਂ ਲੱਗੀਆਂ ਸਨ। ਪੁਲਿਸ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
12 ਸਾਲ ਤੋਂ ਸਿਰਫ 30 ਮਿੰਟ ਸੌਂਦਾ ਹੈ ਇਹ ਜਾਪਾਨ ਦਾ ਵਿਅਕਤੀ, ਕਹਿੰਦਾ ਥਕਾਵਟ ਨਹੀਂ ਹੁੰਦੀ ਬੱਚੀ ਰੋ ਰਹੀ ਸੀ ਤਾਂ ਦੋ ਚੀਨੀ ਔਰਤਾਂ ਨੇ ਜਹਾਜ਼ ਦੇ ਟਾਇਲਟ 'ਚ ਕਰ ਦਿੱਤੀ ਬੰਦ ਕਮਲਾ ਹੈਰਿਸ ਨੇ ਕਿਹਾ- ਜੇ ਉਹ ਰਾਸ਼ਟਰਪਤੀ ਬਣੇ ਤਾਂ ਵਿਰੋਧੀ ਧਿਰ ਵਿਚੋਂ ਕਿਸੇ ਇੱਕ ਨੂੰ ਬਣਾਉਣਗੇ ਮੰਤਰੀ ਜਾਪਾਨ ਸਰਕਾਰ ਲੜਕੀਆਂ ਨੂੰ ਭੇਜ ਰਹੀ ਸ਼ਹਿਰਾਂ ਤੋਂ ਪਿੰਡਾਂ ਵਿੱਚ, ਸਰਕਾਰ ਦਿੰਦੀ ਹੈ 6 ਲੱਖ ਯੇਨ ਕਾਰ ਨਾਲ ਪਿਓ-ਧੀ ਨੂੰ ਸੜਕ 'ਤੇ ਕੁਚਲਕੇ ਮੁਸਕਰਾਉਂਦੀ ਰਹੀ ਉਦਯੋਗਪਤੀ ਦੀ ਬੇਟੀ ਸਾਲ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਸ਼ਾਨਸ਼ਾਨ 252 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾਪਾਨ ਪਹੁੰਚਿਆ, 3 ਲੋਕਾਂ ਦੀ ਮੌਤ ਟਰੰਪ ਨੇ ਕਮਲਾ ਹੈਰਿਸ 'ਤੇ ਇਤਰਾਜ਼ਯੋਗ ਪੋਸਟ ਕੀਤੀ ਸਾਂਝੀ, ਲਿਖਿਆ ਸੀ- ਸਫਲਤਾ ਲਈ ਸਰੀਰਕ ਸਬੰਧ ਬਣਾਏ ਰੂਸ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ: ਅੱਗ ਨਾਲ ਨਾ ਖੇਡੋ, ਨਹੀਂ ਤਾਂ ਛਿੜ ਜਾਵੇਗਾ ਤੀਜਾ ਵਿਸ਼ਵ ਯੁੱਧ ਪਾਕਿਸਤਾਨੀ ਮੂਲ ਦੇ ਵਿਅਕਤੀ ਨੂੰ 20 ਦੇਸ਼ਾਂ 'ਚ ਜਿਨਸੀ ਸ਼ੋਸ਼ਣ ਦੇ 286 ਮਾਮਲਿਆਂ `ਚ 17 ਸਾਲ ਦੀ ਸਜ਼ਾ ਅਮਰੀਕਾ 'ਚ ਮਾਂ ਨੇ 6 ਸਾਲ ਦੇ ਬੱਚੇ ਦੇ ਹੱਥ-ਪੈਰ ਬੰਨ੍ਹ ਕੇ ਪਿਟਬੁਲ ਕੋਲ ਛੱਡਿਆ, 3 ਗ੍ਰਿਫ਼ਤਾਰ, ਬੱਚੇ ਨੂੰ ਸਜ਼ਾ ਦੇਣ ਲਈ ਕੀਤਾ ਇਹ ਕੰਮ