Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

12 ਸਾਲ ਤੋਂ ਸਿਰਫ 30 ਮਿੰਟ ਸੌਂਦਾ ਹੈ ਇਹ ਜਾਪਾਨ ਦਾ ਵਿਅਕਤੀ, ਕਹਿੰਦਾ ਥਕਾਵਟ ਨਹੀਂ ਹੁੰਦੀ

August 31, 2024 11:31 AM

ਟੋਕੀਓ, 31 ਅਗਸਤ (ਪੋਸਟ ਬਿਊਰੋ): ਜਾਪਾਨ ਦਾ ਇੱਕ ਵਿਅਕਤੀ ਪਿਛਲੇ 12 ਸਾਲਾਂ ਤੋਂ ਦਿਨ ਵਿੱਚ ਸਿਰਫ਼ 30 ਮਿੰਟ ਹੀ ਸੌਂਦਾ ਹੈ। ਡੇਸੁਕੇ ਹੋਰੀ ਨਾਂ ਦੇ 40 ਸਾਲਾ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਸਰੀਰ ਅਤੇ ਦਿਮਾਗ ਨੂੰ ਇਸ ਤਰ੍ਹਾਂ ਸਿਖਲਾਈ ਦਿੱਤੀ ਹੈ ਕਿ ਉਸ ਨੂੰ ਜਿ਼ਆਦਾ ਨੀਂਦ ਦੀ ਲੋੜ ਨਹੀਂ ਹੈ। ਉਸ ਨੇ ਅਜਿਹਾ ਕੰਮ ਕਰਨ ਦੀ ਆਪਣੀ ਯੋਗਤਾ ਵਧਾਉਣ ਲਈ ਕੀਤਾ।
ਹੋਰੀ ਪੇਸ਼ੇ ਤੋਂ ਕਾਰੋਬਾਰੀ ਹੈ। ਉਹ ਹਫ਼ਤੇ ਵਿੱਚ 16 ਘੰਟੇ ਜਿਮ ਵਿੱਚ ਬਿਤਾਉਂਦਾ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ, ਹੋਰੀ ਨੇ ਘੱਟ ਸੌਣ ਦੀ ਆਦਤ 12 ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਉਸਨੇ 2016 ਵਿੱਚ ਜਾਪਾਨ ਸ਼ਾਰਟ ਸਲੀਪਰ ਟ੍ਰੇਨਿੰਗ ਐਸੋਸੀਏਸ਼ਨ ਵੀ ਸ਼ੁਰੂ ਕੀਤੀ। ਇੱਥੇ ਉਹ ਲੋਕਾਂ ਨੂੰ ਸਿਹਤ ਅਤੇ ਨੀਂਦ ਨਾਲ ਸਬੰਧਤ ਕਲਾਸਾਂ ਦਿੰਦਾ ਹੈ।
ਹੁਣ ਤੱਕ ਉਹ 2100 ਵਿਦਿਆਰਥੀਆਂ ਨੂੰ ਬਹੁਤ ਘੱਟ ਸਮੇਂ ਲਈ ਸੌਂ ਕੇ ਵੀ ਸਿਹਤਮੰਦ ਰਹਿਣ ਦਾ ਗੁਰ ਸਿਖਾ ਚੁੱਕੇ ਹਨ। ਹੋਰੀ ਨੇ ਕਿਹਾ ਕਿ ਜਿੰਨਾ ਚਿਰ ਤੁਸੀਂ ਖੇਡਾਂ ਅਤੇ ਕਸਰਤ ਕਰਦੇ ਰਹੋਗੇ, ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਕੌਫੀ ਪੀਣਾ ਵੀ ਇਸ ਵਿਚ ਮਦਦਗਾਰ ਸਾਬਤ ਹੁੰਦਾ ਹੈ। ਇਹ ਨੀਂਦ ਅਤੇ ਥਕਾਵਟ ਦੋਨਾਂ ਨੂੰ ਰੋਕਦੀ ਹੈ।
ਜਾਪਾਨ ਦੇ ਯੋਮੀਉਰੀ ਟੀਵੀ ਨੇ ਹੋਰੀ ਦੇ ਰੋਜ਼ਾਨਾ ਦੇ ਰੁਟੀਨ 'ਤੇ ਇੱਕ ਸ਼ੋਅ ਵੀ ਕੀਤਾ। ਇਸ ਵਿੱਚ ਉਸ ਨੇ ਹੋਰੀ ਦੇ ਪੂਰੇ 3 ਦਿਨਾਂ ਦੇ ਕੰਮਕਾਜੀ ਦਿਨ ਨੂੰ ਰਿਕਾਰਡ ਕੀਤਾ ਸੀ। ਇਸ ਦੌਰਾਨ ਇਕ ਦਿਨ ਉਹ ਸਿਰਫ 26 ਮਿੰਟ ਹੀ ਸੌਂਦਾ ਰਿਹਾ। ਹੋਰੀ ਦਾ ਕਹਿਣਾ ਹੈ ਕਿ ਕਈ ਘੰਟੇ ਸੌਣ ਨਾਲੋਂ ਚੰਗੀ ਨੀਂਦ ਲੈਣਾ ਜਿ਼ਆਦਾ ਜ਼ਰੂਰੀ ਹੈ। ਜੇਕਰ ਅਸੀਂ ਕੁਝ ਸਮੇਂ ਲਈ ਵੀ ਚੰਗੀ ਨੀਂਦ ਲੈ ਸਕਦੇ ਹਾਂ, ਤਾਂ ਲੰਬੀ ਨੀਂਦ ਦੀ ਲੋੜ ਨਹੀਂ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤੀ ਵਿਅਕਤੀ ਨੇ ਅਮਰੀਕਾ 'ਚ ਨੇਪਾਲੀ ਵਿਦਿਆਰਥਣ ਦਾ ਕੀਤਾ ਕਤਲ ਬੱਚੀ ਰੋ ਰਹੀ ਸੀ ਤਾਂ ਦੋ ਚੀਨੀ ਔਰਤਾਂ ਨੇ ਜਹਾਜ਼ ਦੇ ਟਾਇਲਟ 'ਚ ਕਰ ਦਿੱਤੀ ਬੰਦ ਕਮਲਾ ਹੈਰਿਸ ਨੇ ਕਿਹਾ- ਜੇ ਉਹ ਰਾਸ਼ਟਰਪਤੀ ਬਣੇ ਤਾਂ ਵਿਰੋਧੀ ਧਿਰ ਵਿਚੋਂ ਕਿਸੇ ਇੱਕ ਨੂੰ ਬਣਾਉਣਗੇ ਮੰਤਰੀ ਜਾਪਾਨ ਸਰਕਾਰ ਲੜਕੀਆਂ ਨੂੰ ਭੇਜ ਰਹੀ ਸ਼ਹਿਰਾਂ ਤੋਂ ਪਿੰਡਾਂ ਵਿੱਚ, ਸਰਕਾਰ ਦਿੰਦੀ ਹੈ 6 ਲੱਖ ਯੇਨ ਕਾਰ ਨਾਲ ਪਿਓ-ਧੀ ਨੂੰ ਸੜਕ 'ਤੇ ਕੁਚਲਕੇ ਮੁਸਕਰਾਉਂਦੀ ਰਹੀ ਉਦਯੋਗਪਤੀ ਦੀ ਬੇਟੀ ਸਾਲ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਸ਼ਾਨਸ਼ਾਨ 252 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾਪਾਨ ਪਹੁੰਚਿਆ, 3 ਲੋਕਾਂ ਦੀ ਮੌਤ ਟਰੰਪ ਨੇ ਕਮਲਾ ਹੈਰਿਸ 'ਤੇ ਇਤਰਾਜ਼ਯੋਗ ਪੋਸਟ ਕੀਤੀ ਸਾਂਝੀ, ਲਿਖਿਆ ਸੀ- ਸਫਲਤਾ ਲਈ ਸਰੀਰਕ ਸਬੰਧ ਬਣਾਏ ਰੂਸ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ: ਅੱਗ ਨਾਲ ਨਾ ਖੇਡੋ, ਨਹੀਂ ਤਾਂ ਛਿੜ ਜਾਵੇਗਾ ਤੀਜਾ ਵਿਸ਼ਵ ਯੁੱਧ ਪਾਕਿਸਤਾਨੀ ਮੂਲ ਦੇ ਵਿਅਕਤੀ ਨੂੰ 20 ਦੇਸ਼ਾਂ 'ਚ ਜਿਨਸੀ ਸ਼ੋਸ਼ਣ ਦੇ 286 ਮਾਮਲਿਆਂ `ਚ 17 ਸਾਲ ਦੀ ਸਜ਼ਾ ਅਮਰੀਕਾ 'ਚ ਮਾਂ ਨੇ 6 ਸਾਲ ਦੇ ਬੱਚੇ ਦੇ ਹੱਥ-ਪੈਰ ਬੰਨ੍ਹ ਕੇ ਪਿਟਬੁਲ ਕੋਲ ਛੱਡਿਆ, 3 ਗ੍ਰਿਫ਼ਤਾਰ, ਬੱਚੇ ਨੂੰ ਸਜ਼ਾ ਦੇਣ ਲਈ ਕੀਤਾ ਇਹ ਕੰਮ