Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਪਾਕਿਸਤਾਨੀ ਮੂਲ ਦੇ ਵਿਅਕਤੀ ਨੂੰ 20 ਦੇਸ਼ਾਂ 'ਚ ਜਿਨਸੀ ਸ਼ੋਸ਼ਣ ਦੇ 286 ਮਾਮਲਿਆਂ `ਚ 17 ਸਾਲ ਦੀ ਸਜ਼ਾ

August 29, 2024 07:25 AM

ਕੈਨਬਰਾ, 29 ਅਗਸਤ (ਪੋਸਟ ਬਿਊਰੋ): ਆਸਟ੍ਰੇਲੀਆ 'ਚ ਪਾਕਿਸਤਾਨੀ ਮੂਲ ਦੇ ਵਿਅਕਤੀ ਦੀ ਘਿਨਾਉਣੀ ਹਰਕਤ ਸਾਹਮਣੇ ਆਈ ਹੈ। ਇਸ ਨੂੰ ਸਭ ਤੋਂ ਘਿਨਾਉਣੇ ਆਨਲਾਈਨ ਬਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਦੱਸਦੇ ਹੋਏ ਇੱਥੋਂ ਦੀ ਇੱਕ ਅਦਾਲਤ ਨੇ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੂੰ 17 ਸਾਲ ਦੀ ਸਜ਼ਾ ਸੁਣਾਈ ਹੈ। ਇਸ ਵਿਅਕਤੀ ਨੇ ਦੇਸ਼-ਵਿਦੇਸ਼ ਵਿੱਚ ਸੈਂਕੜੇ ਪੀੜਤਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਉਹ ਆਪਣੇ ਆਪ ਨੂੰ 15 ਸਾਲਾ ਸੋਸ਼ਲ ਮੀਡੀਆ ਪ੍ਰਭਾਵਕ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਸੀ ਜਿਸ ਦੇ ਵੱਡੀ ਗਿਣਤੀ ਵਿੱਚ ਫਾਲੋਅਰਜ਼ ਹਨ। ਮੁਹੰਮਦ ਜ਼ੈਨ ਉਲ ਅਬੇਦੀਨ ਰਸ਼ੀਦ (29) ਨੇ 119 ਦੋਸ਼ਾਂ ਲਈ ਦੋਸ਼ੀ ਮੰਨਿਆ ਹੈ ਜੋ ਕਿ ਯੂਕੇ, ਅਮਰੀਕਾ, ਜਾਪਾਨ ਅਤੇ ਫਰਾਂਸ ਸਮੇਤ 20 ਦੇਸ਼ਾਂ ਦੇ 286 ਲੋਕਾਂ ਨਾਲ ਸਬੰਧਤ ਹਨ।

ਜਿ਼ਕਰਯੋਗ ਹੈ ਕਿ ਉਸ ਨੇ ਜਿਨ੍ਹਾਂ ਪੀੜਤਾਂ ਨੂੰ ਨਿਸ਼ਾਨਾ ਬਣਾਇਆ, ਉਨ੍ਹਾਂ ਵਿੱਚੋਂ ਦੋ ਤਿਹਾਈ 16 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਸਨ। ਪਰਥ ਦੀ ਇਕ ਅਦਾਲਤ ਨੂੰ ਦੱਸਿਆ ਗਿਆ ਕਿ ਰਸ਼ੀਦ ਲੜਕੀਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਭੇਜਣ ਦੀ ਧਮਕੀ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰਦਾ ਰਿਹਾ। ਉਸਨੇ ਸਟਾਰ ਹੋਣ ਦਾ ਦਿਖਾਵਾ ਕੀਤਾ ਅਤੇ ਬੱਚਿਆਂ ਨੂੰ ਪਾਲਤੂ ਜਾਨਵਰਾਂ ਜਾਂ ਹੋਰ ਛੋਟੇ ਭੈਣ-ਭਰਾਵਾਂ ਨਾਲ ਜਿਨਸੀ ਹਰਕਤਾਂ ਕਰਨ ਲਈ ਬਲੈਕਮੇਲ ਕੀਤਾ। ਜੱਜ ਅਮਾਂਡਾ ਬਰੋਜ਼ ਨੇ ਕਿਹਾ ਕਿ ਮੈਂ ਆਸਟ੍ਰੇਲੀਆ ਵਿਚ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਕਦੇ ਨਹੀਂ ਦੇਖਿਆ। ਅਦਾਲਤ ਨੇ ਕਿਹਾ ਕਿ ਰਸ਼ੀਦ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੀੜਤਾਂ ਨਾਲ ਘਿਨਾਉਣੇ ਕੰਮ ਕੀਤੇ ਅਤੇ ਲੋਕਾਂ ਨੂੰ ਬੱਚਿਆਂ ਦੁਆਰਾ ਕੀਤੇ ਜਾ ਰਹੇ ਜਿਨਸੀ ਹਰਕਤਾਂ ਦੀ ਲਾਈਵ ਸਟ੍ਰੀਮ ਦੇਖਣ ਲਈ ਸੱਦਾ ਦਿੱਤਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
12 ਸਾਲ ਤੋਂ ਸਿਰਫ 30 ਮਿੰਟ ਸੌਂਦਾ ਹੈ ਇਹ ਜਾਪਾਨ ਦਾ ਵਿਅਕਤੀ, ਕਹਿੰਦਾ ਥਕਾਵਟ ਨਹੀਂ ਹੁੰਦੀ ਭਾਰਤੀ ਵਿਅਕਤੀ ਨੇ ਅਮਰੀਕਾ 'ਚ ਨੇਪਾਲੀ ਵਿਦਿਆਰਥਣ ਦਾ ਕੀਤਾ ਕਤਲ ਬੱਚੀ ਰੋ ਰਹੀ ਸੀ ਤਾਂ ਦੋ ਚੀਨੀ ਔਰਤਾਂ ਨੇ ਜਹਾਜ਼ ਦੇ ਟਾਇਲਟ 'ਚ ਕਰ ਦਿੱਤੀ ਬੰਦ ਕਮਲਾ ਹੈਰਿਸ ਨੇ ਕਿਹਾ- ਜੇ ਉਹ ਰਾਸ਼ਟਰਪਤੀ ਬਣੇ ਤਾਂ ਵਿਰੋਧੀ ਧਿਰ ਵਿਚੋਂ ਕਿਸੇ ਇੱਕ ਨੂੰ ਬਣਾਉਣਗੇ ਮੰਤਰੀ ਜਾਪਾਨ ਸਰਕਾਰ ਲੜਕੀਆਂ ਨੂੰ ਭੇਜ ਰਹੀ ਸ਼ਹਿਰਾਂ ਤੋਂ ਪਿੰਡਾਂ ਵਿੱਚ, ਸਰਕਾਰ ਦਿੰਦੀ ਹੈ 6 ਲੱਖ ਯੇਨ ਕਾਰ ਨਾਲ ਪਿਓ-ਧੀ ਨੂੰ ਸੜਕ 'ਤੇ ਕੁਚਲਕੇ ਮੁਸਕਰਾਉਂਦੀ ਰਹੀ ਉਦਯੋਗਪਤੀ ਦੀ ਬੇਟੀ ਸਾਲ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਸ਼ਾਨਸ਼ਾਨ 252 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾਪਾਨ ਪਹੁੰਚਿਆ, 3 ਲੋਕਾਂ ਦੀ ਮੌਤ ਟਰੰਪ ਨੇ ਕਮਲਾ ਹੈਰਿਸ 'ਤੇ ਇਤਰਾਜ਼ਯੋਗ ਪੋਸਟ ਕੀਤੀ ਸਾਂਝੀ, ਲਿਖਿਆ ਸੀ- ਸਫਲਤਾ ਲਈ ਸਰੀਰਕ ਸਬੰਧ ਬਣਾਏ ਰੂਸ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ: ਅੱਗ ਨਾਲ ਨਾ ਖੇਡੋ, ਨਹੀਂ ਤਾਂ ਛਿੜ ਜਾਵੇਗਾ ਤੀਜਾ ਵਿਸ਼ਵ ਯੁੱਧ ਅਮਰੀਕਾ 'ਚ ਮਾਂ ਨੇ 6 ਸਾਲ ਦੇ ਬੱਚੇ ਦੇ ਹੱਥ-ਪੈਰ ਬੰਨ੍ਹ ਕੇ ਪਿਟਬੁਲ ਕੋਲ ਛੱਡਿਆ, 3 ਗ੍ਰਿਫ਼ਤਾਰ, ਬੱਚੇ ਨੂੰ ਸਜ਼ਾ ਦੇਣ ਲਈ ਕੀਤਾ ਇਹ ਕੰਮ