ਬਰੈਂਪਟਨ, 31 ਅਗਸਤ (ਗੁਰਪ੍ਰੀਤ ਪੁਰਬਾ): ਵਰਲਡ T10 ਮਹਿਲਾ ਸੀਰੀਜ਼ ਮਿਸੀਸਾਗਾ ਦੇ ਡਨਵਿਲ ਪਾਰਕ ਵਿੱਚ ਅੱਜ ਤੋਂ (31 ਅਗਸਤ) ਤੋਂ ਸ਼ੁਰੂ ਹੋ ਰਹੀ ਹੈ। ਇਹ ਸੀਰੀਜ਼ 2 ਸਤੰਬਰ 2 ਤੱਕ ਹੋਵੇਗੀ। ਕੈਨੇਡਾ ਅਤੇ ਕੈਰੇਬੀਅਨ ਦੇਸ਼ਾਂ ਦੀਆਂ 150 ਮਹਿਲਾ ਕ੍ਰਿਕੇਟ ਖਿਡਾਰਨਾਂ ਇਸ ਈਵੈਂਟ ਵਿੱਚ ਹਿੱਸਾ ਲੈਣਗੀਆਂ। ਇਸ ਰੋਮਾਂਚਕ ਮੁਕਾਬਲੇ ਦਾ ਉਦਘਾਟਨ ਕੌਂਸਲਰ ਦੀਪਿਕਾ ਡਮੇਰਲਾ ਕਰਨਗੇ ਅਤੇ ਉਦਘਾਟਨ ਦੌਰਾਨ ਪਹਿਲੇ 200 ਹਾਜ਼ਰੀਨ ਨੂੰ ਮੁਫਤ ਆਈਸ-ਕ੍ਰੀਮ ਵੀ ਵੰਡੀ ਜਾਵੇਗੀ। ਕੌਂਸਲਰ ਨੈਟਲੀ ਹਾਰਟ, 1 ਸਤੰਬਰ, 2024 ਨੂੰ ਦੁਪਹਿਰ 3.45 ਵਜੇ ਐਥਲੀਟਾਂ ਦਾ ਸਨਮਾਨ ਕਰਨਗੇ ਅਤੇ ਕੌਂਸਲਰ ਸਟੀਵ ਯਾਮਾਡਾ 2 ਸਤੰਬਰ, 2024 ਨੂੰ ਸ਼ਾਮ 6:30 ਵਜੇ ਪੁਰਸਕਾਰ ਪ੍ਰਦਾਨ ਕਰਨਗੇ।
ਦਰਸ਼ਕਾ ਦਾ ਇਕੱਠ ਪ੍ਰਤੀਯੋਗੀ ਮੈਚਾਂ, ਸੱਭਿਆਚਾਰਕ ਜਸ਼ਨਾਂ ਅਤੇ ਭਾਈਚਾਰਕ ਰੁਝੇਵਿਆਂ ਨਾਲ ਭਰੇ ਲੇਬਰ ਡੇ ਵੀਕਐਂਡ ਨੂੰ ਯਾਦਗਾਰੀ ਬਣਾ ਦੇਵੇਗਾ। ਵਰਲਡ T10 ਮਹਿਲਾ ਸੀਰੀਜ਼ ਕੈਨੇਡਾ ਵਿੱਚ ਮਹਿਲਾ ਕ੍ਰਿਕੇਟ ਲਈ ਇੱਕ ਨਵਾ ਮੋੜ ਸਾਬਿਤ ਹੋਵੇਗੀ।