ਸਿੰਗਾਪੁਰ, 12 ਦਸੰਬਰ (ਪੋਸਟ ਬਿਊਰੋ): 18 ਸਾਲਾ ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਨੇ ਵੀਰਵਾਰ ਨੂੰ ਸਿੰਗਾਪੁਰ 'ਚ ਵਿਸ਼ਵ ਸ਼ਤਰੰਜ ਚੈਂਪੀਅਨਸਿ਼ਪ ਦਾ ਖਿਤਾਬ ਜਿੱਤਿਆ। ਉਨ੍ਹਾਂ ਨੇ ਫਾਈਨਲ ਵਿੱਚ ਚੀਨ ਦੇ ਡਿਫੈਂਡਿੰਗ ਚੈਂਪੀਅਨ ਡਿੰਗ ਲਿਰੇਨ ਨੂੰ 7.5-6.5 ਨਾਲ ਹਰਾਇਆ।
ਗੁਕੇਸ਼ ਇਨੀ ਛੋਟੀ ਉਮਰ 'ਚ ਖਿਤਾਬ ਜਿੱਤਣ ਵਾਲੇ ਦੁਨੀਆਂ ਦੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ 1985 'ਚ ਰੂਸ ਦੇ ਗੈਰੀ ਕਾਸਪਾਰੋਵ ਨੇ 22 ਸਾਲ ਦੀ ਉਮਰ 'ਚ ਇਹ ਖਿਤਾਬ ਜਿੱਤਿਆ ਸੀ।
ਗੁਕੇਸ਼ ਨੇ 14ਵੀਂ ਗੇਮ ਵਿੱਚ ਚੀਨੀ ਖਿਡਾਰੀ ਨੂੰ ਹਰਾ ਕੇ ਖਿਤਾਬ ਜਿੱਤਿਆ। ਚੈਂਪੀਅਨਸਿ਼ਪ ਦਾ ਫਾਈਨਲ 25 ਨਵੰਬਰ ਨੂੰ ਸ਼ੁਰੂ ਹੋਇਆ ਸੀ, ਦੋਨਾਂ ਵਿਚਾਲੇ 11 ਦਸੰਬਰ ਤੱਕ 13 ਮੈਚ ਖੇਡੇ ਗਏ। ਇੱਥੇ ਸਕੋਰ 6.5-6.5 ਨਾਲ ਬਰਾਬਰ ਰਿਹਾ। ਗੁਕੇਸ਼ ਨੇ ਅੱਜ 14ਵੀਂ ਗੇਮ ਜਿੱਤ ਕੇ ਇੱਕ ਅੰਕ ਦੀ ਬੜ੍ਹਤ ਲੈ ਲਈ ਅਤੇ ਸਕੋਰ 7.5-6.5 ਕਰ ਦਿੱਤਾ।
ਗੁਕੇਸ਼ ਸ਼ਤਰੰਜ ਦੇ ਵਿਸ਼ਵ ਚੈਂਪੀਅਨ ਬਣਨ ਵਾਲੇ ਭਾਰਤ ਦੇ ਦੂਜੇ ਖਿਡਾਰੀ ਬਣ ਗਏ ਹਨ। ਵਿਸ਼ਵਨਾਥਨ ਆਨੰਦ 2012 ਵਿੱਚ ਸ਼ਤਰੰਜ ਚੈਂਪੀਅਨ ਬਣੇ ਸਨ। ਗੁਕੇਸ਼ ਨੇ 17 ਸਾਲ ਦੀ ਉਮਰ ਵਿੱਚ ਐੱਫਆਈਡੀਈ ਉਮੀਦਵਾਰ ਸ਼ਤਰੰਜ ਟੂਰਨਾਮੈਂਟ ਵੀ ਜਿੱਤਿਆ ਸੀ। ਫਿਰ ਉਹ ਇਹ ਖਿਤਾਬ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦੇ ਖਿਡਾਰੀ ਵੀ ਬਣ ਗਏ।