Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਖੇਡਾਂ

ਚਾਹਲ ਮਾਮਲੇ ਵਿੱਚ ਫ੍ਰੈਂਕਲਿਨ ਤੋਂ ਡਰਹਮ ਗੁਪਤ ਪੁੱਛਗਿੱਛ ਕਰੇਗਾ

April 12, 2022 11:25 PM

ਲੰਡਨ, 12 ਅਪ੍ਰੈਲ (ਪੋਸਟ ਬਿਊਰੋ)- ਭਾਰਤੀ ਲੈਗ ਸਪਿਨਰ ਯੁਜਵੇਂਦਰ ਚਾਹਲ ਨਾਲ ਸਰੀਰਕ ਪੱਖੋਂ ਮਾੜਾ ਵਰਤਾਓ ਕਰਨ ਦਾ ਦੋਸ਼ ਲੱਗਣ ਤੋਂ ਬਾਅਦ ਡਰਹਮ ਕਾਊਂਟੀ ਕਲੱਬ ਆਪਣੇ ਮੁੱਖ ਕੋਚ ਜੇਮਸ ਫ੍ਰੈਂਕਲਿਨ ਤੋਂ ਪੁੱਛਗਿੱਛ ਕਰੇਗਾ। ਇਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਜਾਵੇਗਾ।
ਡਰਹਮ ਨੇ ਦੱਸਿਆ ਕਿ ਅਸੀਂ ਇਸ ਘਟਨਾ ਤੋਂ ਜਾਣੂ ਹਾਂ ਤੇ ਉਸ ਨਾਲ ਗੱਲ ਕਰਾਂਗੇ। ਵਰਨਣ ਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਚੈਟ-ਸ਼ੋਅ ਦੌਰਾਨ ਚਾਹਲ ਨੇ 2011 ਦੇ ਆਈ ਪੀ ਐਲ ਦਿਨਾਂ ਵਿੱਚ ਮੁੰਬਈ ਇੰਡੀਅਨਜ਼ ਦੇ ਆਪਣੇ ਸੀਨੀਅਰ ਸਾਥੀਆਂ ਫ੍ਰੈਂਕਲਿਨ ਅਤੇ ਐਡ੍ਰਿਊ ਸਾਈਮੰਡਸ ਉੱਤੇ ਸਰੀਰਕ ਤੌਰ ਨਾਲ ਮਾੜਾ ਵਰਤਾਓ ਕਰਨ ਦਾ ਦੋਸ਼ ਲਾਇਆ ਸੀ।ਚਾਹਲ ਨੇ ਕਿਹਾ ਸੀ ਕਿ ਇਹ ਦੋਵੇਂ ਖ਼ਿਡਾਰੀ ਉਸਦੇ ਹੱਥ-ਪੈਰ ਬੰਨ੍ਹ ਕੇ ਅਤੇ ਮੂੰਹ ਉੱਤੇ ਟੇਪ ਲਾ ਕੇ ਉਸ ਨੂੰ ਇਕੱਲੇ ਕਮਰੇ ਵਿੱਚ ਛੱਡ ਕੇ ਚਲੇ ਗਏ ਤੇ ਉਹ ਰਾਤ ਭਰ ਇਸੇ ਤਰ੍ਹਾਂ ਹੀ ਰਿਹਾ ਸੀ। ਅਜਿਹਾ ਚੈਂਪੀਅਨਸ ਲੀਗ ਫਾਈਨਲ ਜਿੱਤ ਦੇ ਜਸ਼ਨ ਦੌਰਾਨ ਹੋਇਆ ਸੀ। ਚਾਹਲ ਨੇ ਦੱਸਿਆ ਕਿ ਦੋਵੇਂ ਖ਼ਿਡਾਰੀ ਓਦੋਂ ਕਾਫ਼ੀ ਨਸ਼ੇ ਵਿੱਚ ਸਨ। ਉਸ ਨੇ ਕਿਹਾ,‘‘ਉਹ ਨਸ਼ੇ ਵਿੱਚ ਇੰਨੇ ਧੁਤ ਸਨ ਕਿ ਮੈਨੂੰ ਖੋਲ੍ਹਣਾ ਭੁੱਲ ਗਏ। ਸਵੇਰੇ ਹੋਟਲ ਦਾ ਸਫ਼ਾਈ ਕ੍ਰਮਚਾਰੀ ਬੁਲਾ ਕੇ ਮੈਨੂੰ ਖੋਲ੍ਹਿਆ ਗਿਆ। ਬਾਅਦ ਵਿੱਚ ਲੋਕਾਂ ਨੇ ਇਸ ਘਟਨਾ ਨੂੰ ਇੱਕ ਮਜ਼ਾਕੀਆ ਕਹਾਣੀ ਦੇ ਰੂਪ ਵਿੱਚ ਪੇਸ਼ ਕੀਤਾ। ਇਸ ਘਟਨਾ ਤੋਂ ਬਾਅਦ ਦੋਵਾਂ ਨੇ ਮੇਰੇ ਤੋਂ ਕਦੇ ਮੁਆਫੀ ਨਹੀਂ ਮੰਗੀ।''
ਪਿੱਛੇ ਜਿਹੇ ਚਾਹਲ ਨੇ ਇੱਕ ਹੋਰ ਦਾਅਵਾ ਕੀਤਾ ਕਿ ਉਸ ਨੂੰ ਇੱਕ ਖ਼ਿਡਾਰੀ ਨੇ ਨਸ਼ੇ ਦੀ ਹਾਲਤ ਵਿੱਚ ਹੋਟਲ ਦੀ 15ਵੀਂ ਮੰਜ਼ਿਲ ਤੋਂ ਲਟਕਾ ਦਿੱਤਾ ਸੀ। ਫ੍ਰੈਂਕਲਿਨ ਨੂੰ 2019 ਵਿੱਚ ਡਰਹਮ ਦਾ ਮੁੱਖ ਕੋਚ ਅਤੇ ਕ੍ਰਿਕਟ ਡਾਈਰੈਕਟਰ ਬਣਾਇਆ ਗਿਆ ਸੀ। ਉਹ 2011 ਤੋਂ 2013 ਵਿਚਾਲੇ ਮੁੰਬਈ ਇੰਡੀਅਨਜ਼ ਦਾ ਹਿੱਸਾ ਸੀ ਤੇ 25 ਮੈਚ ਖੇਡੇ ਸਨ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਵਰਲਡ T10 ਮਹਿਲਾ ਸੀਰੀਜ਼ ਅੱਜ ਤੋਂ, 2 ਸਤੰਬਰ ਤੱਕ ਚੱਲੇਗੀ ਸੀਰੀਜ਼ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਦੀ ਸੰਗਰੂਰ ਦੀ ਧਰਤੀ ਤੋਂ ਸ਼ਾਨਦਾਰ ਸ਼ੁਰੂਆਤ ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਹਰਮਨਪ੍ਰੀਤ ਕੌਰ ਹੋਣਗੇ ਕਪਤਾਨ ਬਰੈਂਪਟਨ ਦੇ ਦੂਜੇ ਹਸਪਤਾਲ ਦੇ ਨਿਰਮਾਣ ਲਈ Carangel Corporation ਨੇ 12 ਮਿਲੀਅਨ ਡਾਲਰ ਦਾ ਵੱਡਾ ਚੈੱਕ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਕੀਤਾ ਭੇਂਟ GT20 ਸੀਜ਼ਨ-4 ਦੇ ਫਾਈਨਲ ਵਿੱਚ ਟੋਰਾਂਟੋ ਨੈਸ਼ਨਲਜ਼ ਨੇ ਮਾਂਟਰੀਅਲ ਟਾਈਗਰਜ਼ ਨੂੰ ਪਛਾੜ ਕੇ ਆਪਣਾ ਪਹਿਲਾ ਖਿਤਾਬ ਜਿੱਤਿਆ ਪੈਰਿਸ ਓਲੰਪਿਕ: ਕੈਨੇਡਾ ਨੂੰ ਬ੍ਰੇਕਿੰਗ ਵਿੱਚ ਗੋਲਡ ਮੈਡਲ GT20: ਪਲੇ ਆਫ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀਆਂ ਨੇ ਮੀਡੀਆ ਨਾਲ ਕੀਤੀ ਖਾਸ ਮੁਲਾਕਾਤ ਪੈਰਿਸ ਓਲੰਪਿਕ: ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਜਿੱਤਿਆ, ਸੋਨੇ ਦਾ ਮੈਡਲ ਪਾਕਿਸਤਾਨ ਦੇ ਅਰਸ਼ਦ ਨਦੀਮ ਦੇ ਨਾਮ ਪੈਰਿਸ ਓਲੰਪਿਕ: ਭਾਰਤ ਨੂੰ ਮਿਲਿਆ ਚੌਥਾ ਤਮਗਾ, ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾਇਆ, ਕਾਂਸੀ ਦੇ ਤਗਮੇ `ਤੇ ਕੀਤਾ ਕਬਜ਼ਾ ਪੈਰਿਸ ਓਲੰਪਿਕ: ਕੁਸ਼ਤੀ ਦੇ ਕੁਆਰਟਰ ਫਾਈਨਲ 'ਚ ਪਹੁੰਚੇ ਅਮਨ ਸਹਿਰਾਵਤ, ਨੀਰਜ ਚੋਪੜਾ ਦਾ ਜੈਵਲਿਨ ਥ੍ਰੋ ਫਾਈਨਲ ਅੱਜ