Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਖੇਡਾਂ

ਪੈਰਿਸ ਓਲੰਪਿਕ: ਕੈਨੇਡਾ ਨੂੰ ਬ੍ਰੇਕਿੰਗ ਵਿੱਚ ਗੋਲਡ ਮੈਡਲ

August 11, 2024 02:19 AM

ਪੈਰਿਸ, 11 ਅਗਸਤ (ਪੋਸਟ ਬਿਊਰੋ): ਕੈਨੇਡ ਦੇ ਫਿਲ ਕਿਮ ਨੇ ਓਲੰਪਿਕ ਖੇਡਾਂ ਵਿੱਚ ਪੁਰਸ਼ਾਂ ਦੀ ਬ੍ਰੇਕਿੰਗ ਵਿੱਚ ਸੋਨੇ ਦਾ ਮੈਡਲ ਜਿੱਤਿਆ ਹੈ।
ਵੈਨਕੂਵਰ ਦੇ 27 ਸਾਲਾ ਖਿਡਾਰੀ, ਜਿਨ੍ਹਾਂ ਨੂੰ ਬ੍ਰੇਕਿੰਗ ਸਰਕਿਲ ਵਿੱਚ ਬੀ-ਬਾਏ ਫਿਲ ਵਿਜਾਰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਇਸ ਖੇਡ ਵਿੱਚ ਪਹਿਲਾ ਓਲੰਪਿਕ ਮੈਡਲ ਜਿੱਤਿਆ।
ਬ੍ਰੇਕਿੰਗ ਨੂੰ ਪੈਰਿਸ ਓਲੰਪਿਕ ਵਿੱਚ ਪਹਿਲੀ ਵਾਰ ਸ਼ਾਮਿਲ ਕੀਤਾ ਗਿਆ ਹੈ, ਪਰ ਇਹ 2028 ਵਿੱਚ ਲਾਸ ਏਂਜਿਲਸ ਲਈ ਮੇਨੂ ਵਿੱਚ ਨਹੀਂ ਹੈ।
ਕਿਮ ਨੇ ਫਾਈਨਲ ਵਿੱਚ ਆਪਣੇ ਦੇਸ਼ ਦੇ ਪਸੰਦੀਦਾ ਫ਼ਰਾਂਸ ਦੇ ਡੈਨਿਸ ਸਿਵਲ (ਡੈਨੀ ਡੈਨ) ਨੂੰ ਹਰਾਕੇ ਆਪਣੇ ਮੁਕ਼ਾਬਲੇ ਦੇ ਤਿੰਨੇ ਰਾਉੂਂਡ ਜਿੱਤੇ।
ਕਿਮ ਨੇ ਗਰੁੱਪ ਸਟੇਜ ਦੇ ਆਪਣੇ ਪਹਿਲੇ ਮੁਕ਼ਾਬਲੇ ਵਿਚ ਸਿਵਲ ਨੂੰ 2-0 ਨਾਲ ਹਰਾਇਆ।
ਕੈਨੇਡੀਅਨ ਨੇ ਜਾਪਾਨ ਦੇ ਸ਼ਿਗੇਉਕੀ ਨਾਕਰਾਈ (ਸ਼ਿਗੇਕਿਕਸ) `ਤੇ 3-0 ਤੋਂ ਸੈਮੀਫਾਈਨਲ ਵਿਚ ਜਿੱਤ ਦਰਜ ਕੀਤੀ, ਜੋ ਸੰਯੁਕਤ ਰਾਜ ਅਮਰੀਕਾ ਦੇ ਵਿਕਟਰ ਮੋਂਟਾਲਵੋ ਨਾਲ ਕਾਂਸੀ ਪਦਕ ਦੇ ਮੁਕਾਬਲੇ ਵਿੱਚ 3-0 ਨਾਲ ਹਾਰ ਗਏ।

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਵਰਲਡ T10 ਮਹਿਲਾ ਸੀਰੀਜ਼ ਅੱਜ ਤੋਂ, 2 ਸਤੰਬਰ ਤੱਕ ਚੱਲੇਗੀ ਸੀਰੀਜ਼ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਦੀ ਸੰਗਰੂਰ ਦੀ ਧਰਤੀ ਤੋਂ ਸ਼ਾਨਦਾਰ ਸ਼ੁਰੂਆਤ ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਹਰਮਨਪ੍ਰੀਤ ਕੌਰ ਹੋਣਗੇ ਕਪਤਾਨ ਬਰੈਂਪਟਨ ਦੇ ਦੂਜੇ ਹਸਪਤਾਲ ਦੇ ਨਿਰਮਾਣ ਲਈ Carangel Corporation ਨੇ 12 ਮਿਲੀਅਨ ਡਾਲਰ ਦਾ ਵੱਡਾ ਚੈੱਕ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਕੀਤਾ ਭੇਂਟ GT20 ਸੀਜ਼ਨ-4 ਦੇ ਫਾਈਨਲ ਵਿੱਚ ਟੋਰਾਂਟੋ ਨੈਸ਼ਨਲਜ਼ ਨੇ ਮਾਂਟਰੀਅਲ ਟਾਈਗਰਜ਼ ਨੂੰ ਪਛਾੜ ਕੇ ਆਪਣਾ ਪਹਿਲਾ ਖਿਤਾਬ ਜਿੱਤਿਆ GT20: ਪਲੇ ਆਫ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀਆਂ ਨੇ ਮੀਡੀਆ ਨਾਲ ਕੀਤੀ ਖਾਸ ਮੁਲਾਕਾਤ ਪੈਰਿਸ ਓਲੰਪਿਕ: ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਜਿੱਤਿਆ, ਸੋਨੇ ਦਾ ਮੈਡਲ ਪਾਕਿਸਤਾਨ ਦੇ ਅਰਸ਼ਦ ਨਦੀਮ ਦੇ ਨਾਮ ਪੈਰਿਸ ਓਲੰਪਿਕ: ਭਾਰਤ ਨੂੰ ਮਿਲਿਆ ਚੌਥਾ ਤਮਗਾ, ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾਇਆ, ਕਾਂਸੀ ਦੇ ਤਗਮੇ `ਤੇ ਕੀਤਾ ਕਬਜ਼ਾ ਪੈਰਿਸ ਓਲੰਪਿਕ: ਕੁਸ਼ਤੀ ਦੇ ਕੁਆਰਟਰ ਫਾਈਨਲ 'ਚ ਪਹੁੰਚੇ ਅਮਨ ਸਹਿਰਾਵਤ, ਨੀਰਜ ਚੋਪੜਾ ਦਾ ਜੈਵਲਿਨ ਥ੍ਰੋ ਫਾਈਨਲ ਅੱਜ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ: ਕਿਹਾ- ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ