ਬਰੈਂਪਟਨ, 11 ਅਗਸਤ (ਗੁਰਪ੍ਰੀਤ ਪੁਰਬਾ): GT20 ਸੀਜ਼ਨ-4 ਦੇ ਫਾਈਨਲ ਵਿੱਚ ਟੋਰਾਂਟੋ ਨੈਸ਼ਨਲਜ਼ ਨੇ ਮਾਂਟਰੀਅਲ ਟਾਈਗਰਜ਼ ਨੂੰ ਪਛਾੜ ਕੇ ਆਪਣਾ ਪਹਿਲਾ ਖਿਤਾਬ ਜਿੱਤ ਲਿਆ ਹੈ।
ਪਹਿਲਾਂ ਖੇਡ ਦੇ ਹੋਏ ਮਾਂਟਰੀਅਲ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ `ਤੇ ਸਿਰਫ 96 ਦੌੜਾਂ ਹੀ ਬਣਾ ਸਕੀ। ਜਵਾਬ ਵਿੱਚ ਟੋਰਾਂਟੋ ਦੀ ਟੀਮ ਨੇ ਆਸਾਨੀ ਨਾਲ 97 ਦੌੜਾਂ ਬਣਾ ਕੇ ਫਾਈਨਲ ਮੁਕਾਬਲਾ ਜਿੱਤ ਲਿਆ । ਜੇਸਨ ਬਹਿਰੇਂਨਡੋਰਫ ਪਲੇਅਰ ਔਫ ਦੀ ਮੈਚ ਰਹੇ। ਰੋਮਾਰੀਓ ਸ਼ੈਪਰਡ ਬੌਲਰ ਆਫ ਦੀ ਟੂਰਨਾਮੈਂਟ ਅਤੇ ਜਾਰਜ ਮਨਸੇ ਬੈਸਟ ਬੈਟਸਮੈਨ ਰਹੇ। ਸਭ ਤੋਂ ਹੋਣਹਾਰ ਤੇ ਉੱਭਰ ਰਹੇ ਖਿਡਾਰੀ ਦਾ ਅਵਾਰਡ ਕੈਨੇਡਾ ਦੇ ਦਿਲਪ੍ਰੀਤ ਸਿੰਘ ਬਾਜਵਾ ਦੇ ਨਾਮ ਰਿਹਾ।