ਬਰੈਂਪਟਨ, 22 ਅਗਸਤ (ਗੁਰਪ੍ਰੀਤ ਪੁਰਬਾ): ਬਰੈਂਪਟਨ ਦੇ ਦੂਸਰੇ ਹਸਪਤਾਲ ਦੇ ਨਿਰਮਾਣ ਲਈ Carangel Corporation ਨੇ ਹਾਕੀ ਨਾਈਟ ਇਨ ਬਰੈਂਪਟਨ ਦੇ ਖਾਸ ਮੌਕੇ `ਤੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ 12 ਮਿਲੀਅਨ ਡਾਲਰ ਦਾ ਵੱਡਾ ਚੈੱਕ ਦਿੱਤਾ। ਤੀਸਰਾ ਹਾਕੀ ਨਾਈਟ ਇਨ ਬਰੈਂਪਟਨ ਬਹੁਤ ਸਫਲ ਰਿਹਾ। ਮੌਜੂਦਾ ਅਤੇ ਸਾਬਕਾ ਐੱਨਐੱਚਐੱਲ ਖਿਡਾਰੀ ਇਸ ਖਾਸ ਮੈਚ ਦਾ ਹਿੱਸਾ ਬਣੇ। ਟੀਮ ਮਿਚ ਮਾਰਨਰ ਅਤੇ ਟੀਮ ਮੈਕਸ ਡੋਮੀ ਇਕ ਦੂਜੇ ਦੇ ਆਹਮੋ-ਸਾਹਮਣੇ ਹੋਏ। ਪ੍ਰਸੰਸਕ ਆਪਣੇ ਚਹੇਤੇ ਖਿਡਾਰੀਆਂ ਨੂੰ ਵੇਖਣ ਲਈ ਪਹੁੰਚੇ ਅਤੇ ਇਸ ਚੰਗੇ ਕਾਰਜ ਦਾ ਹਿੱਸਾ ਬਣੇ। ਵਿਲੀਅਮ ਓਸਲਰ ਹਸਪਤਾਲ ਦੇ ਸੀਈਓ Ken Mayhew ਨੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦਾ ਧੰਨਵਾਦ ਕੀਤਾ।