ਨਵੀਂ ਦਿੱਲੀ, 27 ਅਗਸਤ (ਪੋਸਟ ਬਿਊਰੋ): ਬੀਸੀਸੀਆਈ ਨੇ ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਵਿਸ਼ਵ ਕੱਪ 3 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਫਾਈਨਲ ਮੈਚ 20 ਅਕਤੂਬਰ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਦਾ ਪਹਿਲਾ ਮੈਚ 4 ਅਕਤੂਬਰ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ।
ਪਹਿਲਾਂ ਇਹ ਟੂਰਨਾਮੈਂਟ ਬੰਗਲਾਦੇਸ਼ ਵਿੱਚ ਖੇਡਿਆ ਜਾਣਾ ਸੀ, ਪਰ ਦੇਸ਼ ਵਿੱਚ ਰਾਜਨੀਤਿਕ ਤਖਤਾਪਲਟ ਤੋਂ ਬਾਅਦ ਆਈਸੀਸੀ ਨੇ ਟੂਰਨਾਮੈਂਟ ਨੂੰ ਯੂਏਈ ਵਿੱਚ ਤਬਦੀਲ ਕਰ ਦਿੱਤਾ। ਹੁਣ ਟੂਰਨਾਮੈਂਟ ਦੇ ਸਾਰੇ ਮੈਚ ਸ਼ਾਰਜਾਹ ਅਤੇ ਦੁਬਈ ਵਿੱਚ ਹੋਣਗੇ। ਸ਼ੁਰੂਆਤੀ ਮੈਚ 3 ਅਕਤੂਬਰ ਨੂੰ ਸ਼ਾਰਜਾਹ 'ਚ ਬੰਗਲਾਦੇਸ਼ ਅਤੇ ਸਕਾਟਲੈਂਡ ਵਿਚਾਲੇ ਹੋਵੇਗਾ। ਭਾਰਤੀ ਮਹਿਲਾ ਟੀਮ ਆਪਣਾ ਪਹਿਲਾ ਮੈਚ 4 ਅਕਤੂਬਰ ਨੂੰ ਦੁਬਈ 'ਚ ਨਿਊਜ਼ੀਲੈਂਡ ਖਿਲਾਫ ਖੇਡੇਗੀ। ਟੀਮ ਦਾ ਸਾਹਮਣਾ 6 ਅਕਤੂਬਰ ਨੂੰ ਉਸੇ ਮੈਦਾਨ 'ਤੇ ਪਾਕਿਸਤਾਨ ਨਾਲ ਹੋਵੇਗਾ। ਪਾਕਿਸਤਾਨ ਆਪਣਾ ਪਹਿਲਾ ਮੈਚ 3 ਅਕਤੂਬਰ ਨੂੰ ਸ਼੍ਰੀਲੰਕਾ ਖਿਲਾਫ ਖੇਡੇਗਾ।