ਟੋਰਾਂਟੋ, 7 ਨਵੰਬਰ (ਪੋਸਟ ਬਿਊਰੋ): ਨਾਰਥ ਯਾਰਕ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਅੱਗ ਲੱਗਣ ਤੋਂ ਬਾਅਦ ਛੇ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਏਵੇਨਿਊ ਰੋਡ ਅਤੇ ਵਿਲਸਨ ਏਵੇਨਿਊ ਦੇ ਇਲਾਕੇ ਵਿੱਚ ਇੱਕ ਬਿਲਡਿੰਗ ਵਿੱਚ ਦੁਪਹਿਰ ਕਰੀਬ 12:40 ਵਜੇ ਅੱਗ ਲੱਗ ਗਈ। ਟੋਰਾਂਟੋ ਫਾਇਰ ਨੇ ਦੱਸਿਆ ਕਿ ਕਰੂ ਨੇ ਭਾਰੀ ਧੂੰਆਂ ਦੇਖਿਆ ਅਤੇ ਅੱਗ ਨੂੰ ਦੂਜੇ ਅਲਾਰਮ ਵਿੱਚ ਅਪਗਰੇਡ ਕੀਤਾ।
ਪਲਾਟੂਨ ਚੀਫ ਕਰਿਸ ਰੋਲੈਂਡ ਨੇ ਦੱਸਿਆ ਕਿ ਸਾਡੇ ਪਹੁੰਚਣ `ਤੇ ਸਾਡੇ ਕਰੂ ਨੇ ਕਾਲ ਨੂੰ ਖੁਦ ਅਪਗਰੇਡ ਕਰ ਦਿੱਤਾ ਕਿਉਂਕਿ ਬਿਲਡਿੰਗ ਕੋਲ ਸੰਘਣਾ-ਕਾਲ਼ਾ ਧੂੰਆਂ ਸੀ। ਫਿਰ ਜਦੋਂ ਅਸੀ ਇੱਥੇ ਪਹੁੰਚੇ ਤਾਂ ਬਾਲਕਨੀ ਵਿਚੋਂ ਅੱਗ ਦੀਆਂ ਲਪਟਾਂ ਉਠ ਰਹੀਆਂ ਸਨ।
ਰੋਲੈਂਡ ਨੇ ਕਿਹਾ ਕਿ ਕਰੂ ਨੂੰ ਧੂੰਏ ਕਾਰਨ ਪਿੱਛੇ ਹੱਟਣਾ ਪਿਆ, ਕਿਉਂਕਿ ਉੱਥੇ ਸਿਫ਼ਰ ਵਿਜਿਵਿਲਟੀ ਸੀ ਅਤੇ ਉੱਚ ਤਾਪਮਾਨ ਸੀ, ਜਿਸ ਕਾਰਨ ਕੁੱਝ ਵਿਜਰ ਪਿਘਲ ਗਏ। ਰੋਲੈਂਡ ਨੇ ਕਿਹਾ ਕਿ ਅੱਗ ਯੂਨਿਟ ਤੱਕ ਹੀ ਸੀਮਤ ਸੀ।